EducationJalandhar

 ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਇਕ ਅੰਤਰਰਾਸ਼ਟਰੀ ਕਾਨਫਰੰਸ

ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਇਕ ਅੰਤਰਰਾਸ਼ਟਰੀ ਕਾਨਫਰੰਸ ‘ਚ ਵਿਗਿਆਨੀਆਂ ਨੇ ਵੱਖ-ਵੱਖ ਕਿਸਮਾਂ ਦੇ ਕੋਲਨ ਕੈਂਸਰ ਲਈ ਜ਼ਿੰਮੇਵਾਰ ਕਈ ਪੋ੍ਟੀਨ ਦੀ ਪਛਾਣ ਕੀਤੀ ਹੈ। ਇਹ ਖੋਜ ਕੈਂਸਰ ਦੇ ਇਲਾਜ ਤੇ ਬਿਮਾਰੀ ‘ਚ ਛੇਤੀ ਦਖਲ ਦੀ ਸੰਭਾਵਨਾ ਨੂੰ ਖੋਲ੍ਹਦੀ ਹੈ। ਚੇਟੀਨਾਡ ਅਕੈਡਮੀ ਆਫ ਰਿਸਰਚ ਐਂਡ ਐਜੂਕੇਸ਼ਨ (ਕੇਅਰ), ਚੇਨਈ ਦੇ ਡਾ. ਸੁਰਜੀਤ ਪਾਠਕ ਨੇ ਇਹ ਖੋਜਾਂ ਸਾਂਝੀਆਂ ਕੀਤੀਆਂ। ਉਨਾਂ੍ਹ ਕਿਹਾ ਕਿ ਖੋਜਕਰਤਾ ਕਾਰਸਿਨੋਮਾ ਦੇ ਇਲਾਜ ਲਈ ਸਟੈਮ ਸੈੱਲਾਂ ਦੀ ਵਰਤੋਂ ਦੀ ਜਾਂਚ ਕਰ ਰਹੇ ਹਨ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਡੀਏਵੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਦੋ-ਰੋਜ਼ਾ ਕਾਨਫਰੰਸ ‘ਚ ਡਾ. ਕੇਅਰ ਤੋਂ ਅੰਤਰਾ ਬੈਨਰਜੀ ਨੇ ਕੈਂਸਰ ਤੇ ਬੁਢਾਪੇ ਨਾਲ ਸਬੰਧਤ ਵਿਗਾੜਾਂ ਲਈ ਭਵਿੱਖ ਦੇ ਇਲਾਜ ਦੇ ਸਾਧਨ ਵਜੋਂ ਸਟੈਮ ਸੈੱਲਾਂ ਦੀ ਸੰਭਾਵਨਾ ਬਾਰੇ ਚਰਚਾ ਕੀਤੀ। ਡੀਏਵੀ ਯੂਨੀਵਰਸਿਟੀ ਵੱਲੋਂ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ (ਪੀਐੱਸਸੀਐੱਸਟੀ), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ), ਤੇ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ (ਚੰਡੀਗੜ੍ਹ ਚੈਪਟਰ) ਦੇ ਸਹਿਯੋਗ ਨਾਲ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ‘ਚ ਵੱਖ-ਵੱਖ ਦੇਸ਼ਾਂ ਦੇ ਮਾਹਰ ਸ਼ਾਮਲ ਹੋਏ। ਆਈਵੀ ਵਰਲਡ ਸਕੂਲ, ਜਲੰਧਰ ਦੀ 14 ਸਾਲਾ ਹਰਮਿਹਰ ਕੌਰ ਨੇ ਕਾਨਫਰੰਸ ‘ਚ ਵਿਸ਼ੇਸ਼ ਤੌਰ ‘ਤੇ ਸ਼ਰਿਕਤ ਕੀਤੀ। ਹਰਮੇਹਰ ਨੂੰ ਜਲਵਾਯੂ ਤਬਦੀਲੀ ‘ਤੇ ਖੋਜ ਪੱਤਰ ਪੇਸ਼ ਕਰਨ ਲਈ ਪ੍ਰਸ਼ੰਸਾ ਤੇ ਮਾਨਤਾ ਪ੍ਰਰਾਪਤ ਹੋਈ। ਕਾਨਫਰੰਸ ਦੌਰਾਨ ਪੰਜਾਬ ਫੋਰਮ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਵੱਲੋਂ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਨੂੰ ਸਮਾਜ ਪ੍ਰਤੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਰਾਜਨ ਗੁਪਤਾ, ਕਾਰਜਕਾਰੀ ਨਿਰਦੇਸ਼ਕ, ਡੀਏਵੀ ਯੂਨੀਵਰਸਿਟੀ ਤੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਤੇ ਖੇਤੀਬਾੜੀ ਮਾਹਰ ਪੋ੍. ਤਰਲੋਕ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੇ ਆਨਰੇਰੀ ਪ੍ਰਧਾਨ ਪੋ੍. ਆਰਸੀ ਸੋਬਤੀ ਨੇ ਉਨਾਂ੍ਹ ਦੀ ਮਿਸਾਲੀ ਸੇਵਾ ਲਈ ਧੰਨਵਾਦ ਪ੍ਰਗਟ ਕੀਤਾ। ਫੋਰਮ ਨੇ 19 ਖੋਜਾਰਥੀਆਂ ਨੂੰ ਫੈਲੋਸ਼ਪਿ ਵੀ ਦਿੱਤੀ।

Leave a Reply

Your email address will not be published. Required fields are marked *

Back to top button