
ਜਲੰਧਰ, ਐਚ ਐਸ ਚਾਵਲਾ।
ਸ੍ਰੀ ਗੌਰਵ ਯਾਦਵ IPS ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਜੀ ਦੇ ਆਦੇਸ਼ਾਂ ਮੁਤਾਬਕ ਕਮਿਸ਼ਨਰੇਟ ਜਲੰਧਰ ਵਿੱਚ ਦੁਸਹਿਰਾ ਤਿਓਹਾਰ ਦੇ ਮੱਦੇ ਨਜ਼ਰ ਲਾਅ ਐਂਡ ਆਰਡਰ ਨੂੰ ਬਰਕਾਰ ਰੱਖਣ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ ਤੇ ਮਾਨਯੋਗ ਸ੍ਰੀ ਐਨ.ਕੇ ਅਰੋੜਾ ਆਈ.ਪੀ.ਐਸ, ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਹਿਊਮਨ ਰਾਇਟਸ, ਪੰਜਾਬ ਵੱਲੋਂ ਸ਼ਿਰਕਤ ਕੀਤੀ ਗਈ।

ਜਿਨ੍ਹਾਂ ਨਾਲ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ, ਡਾ. ਅੰਕੁਰ ਗੁਪਤਾ ਆਈ.ਪੀ.ਐਸ. ਡੀ.ਸੀ.ਪੀ ਲਾਅ ਐਂਡ ਆਰਡਰ, ਜਲੰਧਰ ਅਤੇ ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ. ਡੀ.ਸੀ.ਪੀ ਹੈਡਕੁਆਟਰ, ਜਲੰਧਰ ਵੱਲੋਂ ਕਮਿਸ਼ਨਰੇਟ ਜਲੰਧਰ ਵਿੱਚ ਜਿਨ੍ਹਾਂ 36 ਸਥਾਨਾਂ ਪਰ ਦੁਸਹਿਰਾ ਤਿਓਹਾਰ ਮਨਾਇਆ ਜਾਣਾ ਹੈ। ਇਨ੍ਹਾਂ ਵਿਚੋਂ ਵੱਡੇ 8 ਸਥਾਨਾਂ, ਬਾਕੀ ਛੋਟੇ 28 ਸਥਾਨਾਂ ਅਤੇ ਸ਼ਹਿਰ ਵਿੱਚ ਕੁੱਲ 25 ਨਾਕੇ ਲਗਾਏ ਜਾਣੇ ਹਨ,
ਜਿਥੇ ਕੁਲ 1500 ਪੁਲਿਸ ਕਰਮਚਾਰੀ ਲਾਅ ਐਂਡ ਆਰਡਰ ਸਥਿਤੀ ਨੂੰ ਬਰਕਰਾਰ ਰਖਣ ਲਈ ਤਾਇਨਾਤ ਕੀਤੇ ਗਏ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਦੁਸਹਿਰਾ ਮੈਨੇਜਮੈਂਟ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਇਨ੍ਹਾਂ ਸਥਾਨਾਂ ਪਰ ਸੁਪਰਵੀਜ਼ਨ ਕਰ ਰਹੇ ਪੁਲਿਸ ਅਫਸਰਾਨ ਨੂੰ ਡਿਊਟੀ ਸਬੰਧੀ ਬਰੀਫ ਕੀਤਾ ਗਿਆ।
ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਜਲੰਧਰ ਦੇ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਦੁਸਹਿਰਾ ਤਿਓਹਾਰ ਦੌਰਾਨ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਜਲੰਧਰ ਵਾਸੀਆਂ ਨੂੰ ਦੁਸਹਿਰਾ ਤਿਓਹਾਰ ਦੀਆਂ ਵਧਾਈਆਂ ਦਿੱਤੀਆ।








