ਸੋਸ਼ਲ ਮੀਡੀਆ ‘ਤੇ ਅਕਸਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ। ਜਿਨ੍ਹਾਂ ਨੂੰ ਵੇਖ ਕੇ ਯੂਜ਼ਰਸ ਦੇ ਹੋਸ਼ ਉੱਡ ਜਾਂਦੇ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਹੀ ਹਾਦਸੇ ਦਾ ਵੀਡੀਓ (Accident Video) ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਗਏ ਹਨ।
ਸ਼ਹਿਰਾਂ ਵਿੱਚ ਮੇਲਿਆਂ ਦੌਰਾਨ ਉੱਚੇ-ਉੱਚੇ ਝੂਲੇ ਦੇਖਣ ਨੂੰ ਮਿਲਦੇ ਹਨ। ਇਸ ਦੌਰਾਨ ਕਈ ਅਨੋਖੇ ਝੂਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਇਨ੍ਹਾਂ ਵਿੱਚ ਹਰ ਕੋਈ ਬੈਠ ਕੇ ਝੂਲੇ ਦਾ ਆਨੰਦ ਲੈਣਾ ਚਾਹੁੰਦਾ ਹੈ। ਹਾਲ ਹੀ ‘ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ। ਅਜਿਹਾ ਇਸ ਲਈ ਕਿਉਂਕਿ ਵੀਡੀਓ ਵਿੱਚ ਇੱਕ ਝੂਲਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਮੇਲੇ ਦੇ ਅੰਦਰ ਇੱਕ ਝੂਲਾ ਨਜ਼ਰ ਆ ਰਿਹਾ ਹੈ, ਜੋ ਕਿ ਇੱਕ ਵੱਡੀ ਕਿਸ਼ਤੀ ਵਰਗਾ ਲੱਗ ਰਿਹਾ ਹੈ। ਇਸ ਦੇ ਮਾਲਕ ਨੇ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਉਸ ਉੱਤੇ ਬਿਠਾਇਆ ਹੋਇਆ ਹੈ। ਲੋਕਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਮਿਲੀ ਤਾਂ ਉਹ ਇਸ ਉਤੇ ਖੜ੍ਹੇ ਦਿਖਾਈ ਦੇ ਰਹੇ ਹਨ। ਜਦੋਂ ਝੂਲਾ ਤੇਜ਼ ਰਫਤਾਰ ਨਾਲ ਚਲਦਾ ਹੈ ਤਾਂ ਕੁਝ ਲੋਕ ਹੇਠਾਂ ਵੱਲ ਨੂੰ ਡਿੱਗਦੇ ਦੇਖੇ ਗਏ।