ਟਵੰਟੀ-20 ਵਿਸ਼ਵ ਕੱਪ ਦੌਰਾਨ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਸੈਮੀਫਾਈਨਲ ਨੂੰ ਦੇਖਣ ਲਈ ਹਰ ਭਾਰਤੀ ਉਤਸੁਕ ਸੀ। ਇਸ ਦੌਰਾਨ ਪਟਿਆਲਾ ਵਿਖੇ ਵਕੀਲਾਂ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਮੈਚ ਦੇਖਣਾ ਕਾਫੀ ਮਹਿੰਗਾ ਪੈ ਗਿਆ ਹੈ।
ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਟਿਆਲਾ ਨੂੰ ਸਖ਼ਤ ਸ਼ਬਦਾਂ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਵੱਲੋਂ ਕਾਰਨ ਦੱਸੋਂ ਨੋਟਿਸ ਜਾਰੀ ਕਰਨ ਦਾ ਕਾਰਨ ਇਹ ਹੈ ਕਿ 10 ਨਵੰਬਰ ਨੂੰ ਦੋਵੇਂ ਦੇਸ਼ਾਂ ਦਰਮਿਆਨ ਖੇਡੇ ਗਏ ਸੈਮੀਫਾਈਨਲ ਵਾਲੇ ਦਿਨ ਪਟਿਆਲਾ ਦੇ ਵਕੀਲਾਂ ਨੇ ਬਾਅਦ ਦੁਪਹਿਰ ਕੋਈ ਵੀ ਕੰਮ ਨਹੀਂ ਕੀਤਾ ਸੀ। ਇਸ ਕਾਰਨ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਸਖ਼ਤ ਸ਼ਬਦਾਂ ਵਿਚ ਨੋਟਿਸ ਜਾਰੀ ਕੀਤਾ ਹੈ।