Uncategorized

ਖ਼ਾਲਸਾ ਵਹੀਰ ਦਾ ਫਗਵਾੜੇ ਪਹੁੰਚਣ ਤੇ ਸਮੂਹ ਸਿੱਖ ਸੰਗਤਾਂ,ਹਿੰਦੂ , ਮੁਸਲਿਮ, ਬਾਲਮੀਕੀ ਭਾਈਚਾਰੇ, ਗੁਰੂ ਰਵਿਦਾਸ ਸਭਾਵਾਂ ਵੱਲੋਂ ਭਰਵਾਂ ਸਵਾਗਤ

https://youtube.com/shorts/4t7I-Ly9T_k
ਸ੍ਰੀ ਅਕਾਲ ਤਖਤ ਸਾਹਿਬ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਖ਼ਾਲਸਾ ਵਹੀਰ ਦਾ ਫਗਵਾੜੇ ਪਹੁੰਚਣ ਤੇ ਫਗਵਾੜੇ ਦੀ ਸਮੂਹ ਸਿੱਖ ਸੰਗਤਾਂ , ਹਿੰਦੂ ਦੁਕਾਨਦਾਰ ਭਰਾਵਾਂ , ਮੁਸਲਿਮ ਭਾਈਚਾਰੇ , ਭਗਵਾਨ ਬਾਲਮੀਕੀ ਭਾਈਚਾਰੇ ਅਤੇ ਗੁਰੂ ਰਵਿਦਾਸ ਸਭਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਖ਼ਾਲਸਾ ਵਹੀਰ ਦੇ ਫਗਵਾੜਾ ਪੜਾਅ ਦੇ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਫਗਵਾੜਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਖ਼ਾਲਸਾ ਵਹੀਰ ਖਿਲਾਫ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸਿਰਜਿਆ ਸਰਕਾਰੀ ਬਿਰਤਾਂਤ ਗਲਤ ਸਾਬਿਤ ਹੋ ਗਿਆ । ਜਿਕਰਯੋਗ ਹੈ ਕਿ ਖ਼ਾਲਸਾ ਵਹੀਰ ਦੇ ਫਗਵਾੜੇ ਪਹੁੰਚਣ ਤੇ ਮੇਹਟਾਂ ਬਾਈਪਾਸ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਫਗਵਾੜੇ ਸ਼ਹਿਰ ਤੇ ਆਸ ਪਾਸ ਪਿੰਡਾਂ ਦੀਆਂ ਸਿੱਖ ਸੰਗਤਾਂ ਨੇ ਸੁਖਦੇਵ ਸਿੰਘ ਫਗਵਾੜਾ ਦੀ ਅਗਵਾਈ ਵਿੱਚ ਖ਼ਾਲਸਾ ਵਹੀਰ ਦਾ ਸਵਾਗਤ ਕੀਤਾ ਉੱਥੇ ਮੇਹਟਾਂ ਬਾਈਪਾਸ ਤੋ ਲੈ ਕੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੱਕ ਕਈ ਕਿੱਲੋਮੀਟਰ ਤੱਕ ਲੁਧਿਆਣੇ ਤੋ ਵਿਸ਼ੇਸ਼ ਤੋਰ ਤੇ ਫਗਵਾੜੇ ਪਹੁੰਚੇ ਹਨੀ ਸਿੰਗਲਾਂ ਦੀ ਅਗਵਾਈ ਵਿੱਚ ਹਿੰਦੂ ਕਾਰੋਬਾਰੀਆਂ ਦੇ ਜਥੇ ਨੇ ਫੁੱਲਾਂ ਦੀ ਵਰਖਾ , ਸੜਕਾਂ ਤੇ ਰੰਗੋਲੀਆਂ ਲਗਾ ਕੇ ਅਤੇ ਸੰਗਤਾਂ ਉੱਤੇ ਇਤਰ ਦੀ ਵਰਖਾ ਕਰਕੇ ਸਵਾਗਤ ਕੀਤਾ । ਮੇਹਟਾਂ ਬਾਈਪਾਸ ਤੋ ਲੈ ਕੇ ਲਗਭਗ 25 ਤੋ ਵੱਧ ਜਗਾ ਤੇ ਵਹੀਰ ਦਾ ਦੁਕਾਨਦਾਰਾਂ ਅਤੇ ਸਰਬਰ ਗੁਲਾਮ ਸੱਬਾ ਅਤੇ ਕਾਸ਼ਿਵ ਰਹਿਮਾਨ ਦੀ ਅਗਵਾਈ ਵਿੱਚ ਮੁਸਲਿਮ ਭਾਈਚਾਰੇ , ਧਰਮਵੀਰ ਸੇਠੀ ਦੀ ਅਗਵਾਈ ਵਿੱਚ ਭਗਵਾਨ ਬਾਲਮੀਕ ਭਾਈਚਾਰੇ ਵੱਲੋਂ ਸਵਾਗਤ ਕੀਤੇ ਗਏ । ਇਸ ਮੋਕੇ ਮੇਹਟਾਂ ਬਾਈਪਾਸ ਤੋ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੱਕ ਸ਼ਸ਼ਤਰ ਮਾਰਚ ਵੀ ਕੱਢਿਆ ਗਿਆ ਜਿਸ ਵਿੱਚ ਹਜ਼ਾਰਾਂ ਸ਼ਸ਼ਤਰਧਾਰੀ ਸਿੱਖ ਨੋਜਵਾਨਾਂ ਨੇ ਹਿੱਸਾ ਲਿਆ ।
https://youtube.com/shorts/4t7I-Ly9T_k
ਫਗਵਾੜੇ  ਦੇ ਸਾਰੇ ਧਰਮਾਂ ਦੇ ਲੋਕਾਂ ਨੇ ਅਖੋਤੀ ਧਾਰਮਿਕ ਰਾਜਨੀਤਿਕ ਸਮਾਜਿਕ ਵੰਡੀਆਂ ਤੋ ਉੱਪਰ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿੱਚ ਚਲ ਰਹੀ ਖ਼ਾਲਸਾ ਵਹੀਰ ਅਤੇ ਵਿਸ਼ੇਸ਼ ਤੋਰ ਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਸਵਾਗਤ ਕੀਤਾ । ਗੁਰਦੁਆਰਾ ਸੁਖਚੈਨਆਣਾ  ਸਾਹਿਬ ਪਹੁੰਚਣ ਤੇ ਸ਼ਾਮ ਦੇ ਦੀਵਾਨ ਗੁਰੂ ਨਾਨਕ ਕਾਲਜ ਦੀ ਗਰਾਊਂਡ ਵਿਖੇ ਸਜਾਏ ਗਏ ਜਿੱਥੇ ਤੰਤੀ ਸਾਜੀ ਕੀਰਤਨੀ ਜਥੇ ਅਤੇ ਅਖੰਡ ਕੀਰਤਨੀ ਜਥੇ ਵਲੋ ਪਹੁੰਚੀਆ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਲੋ ਸੰਗਤਾ ਨਾਲ ਵਿਚਾਰਾਂ ਦੀ ਸਾਂਝ ਪਾਈ । ਆਪਣੇ ਵਿਚਾਰ ਸਾਂਝੇ  ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਲੋ ਜਿੱਥੇ ਸਮੂਹ ਸੰਗਤਾ ਨੂੰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੱਸਦਿਆਂ ਅੰਮ੍ਰਿਤਧਾਰੀ ਹੋਣ ਲਈ ਪ੍ਰੇਰਿਆ ਉੱਥੇ ਫਗਵਾੜੇ ਵਿੱਚ ਪਿਛਲੇ ਸਾਲਾਂ ਦੋਰਾਨ ਨਾਲ ਸਿੱਖ ਨੋਜਵਾਨਾਂ ਨਾਲ ਸ਼ਿਵ ਸੈਨਾ ਦੀਆਂ ਹੋਈਆ ਝੜਪਾਂ ਦਾ ਵੀ ਵਿਸ਼ੇਸ਼ ਜਿਕਰ ਕੀਤਾ । ਸਮਾਗਮ ਦੀ ਸਮਾਪਤੀ ਤੋ ਪਹਿਲਾਂ ਫਗਵਾੜੇ ਦੀਆਂ ਸੰਗਤਾਂ ਅਤੇ ਖਾਲਸਾ ਪਰਿਵਾਰ ਵਲੋ ਸੁਖਦੇਵ ਸਿੰਘ ਫਗਵਾੜਾ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਿਰੋਪਾੳ ਤੇ ਕ੍ਰਿਪਾਨ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ । ਗੁਰੂ ਕੇ ਲੰਗਰਾਂ ਅਤੇ ਸੰਗਤਾ ਦੀ ਰਿਹਾਇਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਬਾਖੂਬੀ ਕੀਤਾ ਗਿਆ । ਸਮਾਗਮ ਤੋ ਬਾਅਦ ਹੋਏ ਅੰਮ੍ਰਿਤ ਸੰਚਾਰ ਵਿੱਚ 150 ਤੋ ਵੱਧ ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ ਅਤੇ ਇਸ ਮੋਕੇ ਫਗਵਾੜੇ ਦੇ ਸਿੱਖ ਸੰਘਰਸ਼ ਦੇ ਸ਼ਹੀਦ ਪਰਿਵਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ । ਖਾਲਸਾ ਵਹੀਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਫਗਵਾੜੇ ਦੀਆਂ ਸਿੱਖ ਜਥੇਬੰਦੀਆਂ ਵਲੋ ਸੁਖਦੇਵ ਸਿੰਘ ਫਗਵਾੜਾ ਨੇ ਸਮੂਹ ਫਗਵਾੜਾ ਨਿਵਾਸੀਆਂ ਅਤੇ ਖਾਸ ਕਰ ਦੁਕਾਨਦਾਰਾਂ , ਮੁਸਲਿਮ ਭਾਈਚਾਰੇ ਅਤੇ ਭਗਵਾਨ ਬਾਲਮੀਕ ਭਾਈਚਾਰੇ ਦਾ ਖਾਲਸਾ ਵਹੀਰ ਨੂੰ ਫਗਵਾੜੇ ਪਹੁੰਚਣ ਤੇ ਦਿੱਤੇ ਪਿਆਰ ਤੇ ਸਤਿਕਾਰ ਲਈ ਬਹੁਤ ਧੰਨਵਾਦ ਕੀਤਾ ।

One Comment

Leave a Reply

Your email address will not be published. Required fields are marked *

Back to top button