ਇਕ ਵਿਅਕਤੀ ਨੇ ਫੋਨ ਖਰੀਦਣ ਲਈ ਹੈਰਾਨ ਕਰਨ ਵਾਲਾ ਤਰੀਕਾ ਅਪਣਾਇਆ ਜਿਸ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ। ਆਈਫੋਨ-14 ਖਰੀਦਣ ਲਈ ਸ਼ਖਸ ਕਾਰਡ ਤੇ ਕੈਸ਼ ਦੀ ਬਜਾਏ 1.50 ਲੱਖ ਦੇ ਸਿੱਕੇ ਲੈ ਕੇ ਦੁਕਾਨਦਾਰ ਕੋਲ ਪਹੁੰਚਿਆ।
ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦਾ ਰਹਿਣ ਵਾਲਾ ਸ਼ਖਸ ਸਟੋਰ ‘ਤੇ ਗਿਆ ਤੇ ਉਸ ਨੇ ਆਈਫੋਨ-14 ਖਰੀਦਣ ਲਈ 1.5 ਲੱਖ ਰੁਪਏ ਦੇ ਸਿੱਕਿਆਂ ਦਾ ਭੁਗਤਾਨ ਕੀਤਾ। ਇਸ ਘਟਨਾ ਦਾ ਵੀਡੀਓ ਖੂਬ ਟ੍ਰੈਂਡ ਕਰ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਦਾ ਦੁਕਾਨ ਦੇ ਮਾਲਕ ਨਾਲ ਵਿਵਾਦ ਹੋ ਗਿਆ। ਵਿਅਕਤੀ ਦੀ ਪਛਾਣ ਅਮਿਤ ਸ਼ਰਮਾ ਵਜੋਂ ਹੋਈ ਹੈ, ਜੋ ਕ੍ਰੇਜ਼ੀ ਐਕਸਵਾਈਜ਼ੈੱਡ ਨਾਂ ਤੋਂ ਯੂਟਿਊਬ ਚੈਨਲ ਚਲਾਉਂਦਾ ਹੈ। ਉਸ ਨੇ ਇਸ ਚੈਨਲ ‘ਤੇ ਸਿੱਕਿਆਂ ਨਾਲ ਆਈਫੋਨ ਖਰੀਦਦੇ ਹੋਏ ਇਕ ਵੀਡੀਓ ਪੋਸਟ ਕੀਤਾ ਸੀ। ਹਾਲਾਂਕਿ ਉਹ ਨੇ ਖੁਲਾਸਾ ਕੀਤਾ ਕਿ ਵੀਡੀਓ ਦੇ ਅਖੀਰ ਵਿਚ ਇਹ ਇਕ ਮਜ਼ਾਕ ਸੀ। ਲੋਕਾਂ ਨੂੰ ਕੋਈ ਅਸਲ ਘਟਨਾ ਲੱਗੀ ਪਰ ਅਜਿਹਾ ਨਹੀਂ ਸੀ