ਹੈਕਰ ਦੇ ਹੱਥ ਲੱਗਾ ਸਲਮਾਨ ਖਾਨ ਸਣੇ NASA ‘ਤੇ WHO ਦਾ ਡਾਟਾ, 40 ਕਰੋੜ ਟਵਿੱਟਰ ਯੂਜਰਸ ਦਾ ਡਾਟਾ ਲੀਕ

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਲਗਭਗ 40 ਕਰੋੜ ਯੂਜਰਸ ਦਾ ਡਾਟਾ ਇਕ ਹੈਕਰ ਨੇ ਹੈਕ ਕਰਕੇ ਡਾਰਕ ਵੈੱਬ ‘ਤੇ ਵਿਕਰੀ ਲਈ ਪਾ ਦਿੱਤਾ ਹੈ। ਇਸ ਵਿਚ ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਂਡਕਾਸਟਿੰਗ ਤੇ ਬਾਲੀਵੁੱਡ ਐਕਟਰ ਸਲਮਾਨ ਖਾਨ ਸਣੇ, WHO ਤੇ ਨਾਸਾ ਦਾ ਡਾਟਾ ਵੀ ਸ਼ਾਮਲ ਹੈ। ਚੋਰੀ ਹੋਏ ਡਾਟਾ ਵਿਚ ਯੂਜਰਸ ਦੇ ਨਾਂ, ਈ-ਮੇਲ ਆਈਡੀ, ਫਾਲੋਅਰਸ ਦੀ ਗਿਣਤੀ ਤੇ ਯੂਜਰਸ ਦੇ ਫੋਨ ਨੰਬਰ ਵਰਗੇ ਮਹੱਤਵਪੂਰਨ ਡਾਟਾ ਹਨ।
ਹੈਕਰ ਨੇ ਟਵਿੱਟਰ ਨਾਲ ਡੀਲ ਦੀ ਪੇਸ਼ਕਸ਼ ਕੀਤੀ ਹੈ। ਹੈਕਰ ਨੇ ਆਪਣੀ ਪੋਸਟ ਵਿਚ ਲਿਖਿਆ ਟਵਿੱਟਰ ਜਾਂ ਏਲਨ ਮਸਕ ਜੇਕਰ ਇਸ ਪੋਸਟ ਨੂੰ ਪੜ੍ਹ ਰਹੇ ਹਨ ਤਾਂ ਤੁਹਾਨੂੰ ਪਹਿਲਾਂ ਹੀ 5.4 ਕਰੋੜ ਤੋਂ ਵਧ ਯੂਜਰਸ ਦੇ ਡਾਟਾ ਲੀਕ ਹੋਣ ‘ਤੇ GDPR ਦੇ ਜੁਰਮਾਨੇ ਦਾ ਰਿਸਕ ਹੈ। ਹੁਣ 40 ਕਰੋੜ ਯੂਜਰਸ ਦੇ ਡਾਟਾ ਲੀਕ ਹੋਣ ‘ਤੇ ਜੁਰਮਾਨੇ ਬਾਰੇ ਸੋਚੋ। ਇਸ ਦੇ ਨਾਲ ਹੀ ਹੈਕਰ ਨੇ ਡਾਟਾ ਨੂੰ ਵੇਚਣ ਦੀ ਵੀ ਡੀਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵਿਚੌਲੀਏ ਜ਼ਰੀਏ ਡੀਲ ਕਰਨ ਨੂੰ ਤਿਆਰ ਹਨ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਾਟਾ ਲੀਕ API ਵਿਚ ਆਈ ਕਮੀ ਦੀ ਵਜ੍ਹਾ ਨਾਲ ਹੋ ਸਕਦਾ ਹੈ।










Very good write-up. I definitely love this site.
Stick with it! http://Mttee.com/member.asp?action=view&memName=Kandice2262166926