EducationJalandhar

ਕੇ.ਐਮ.ਵੀ. ਦੀਆਂ 6 ਵਿਦਿਆਰਥਣਾਂ ਨੇ ਨੈਸ਼ਨਲ ਗ੍ਰੈਜੂਏਟ ਫਿਜ਼ਿਕਸ ਦੀ ਪ੍ਰੀਖਿਆ ਕੀਤੀ ਪਾਸ

ਕੇ.ਐਮ.ਵੀ. ਦੀਆਂ ਛੇ ਵਿਦਿਆਰਥਣਾਂ ਨੇ ਨੈਸ਼ਨਲ ਗ੍ਰੈਜੂਏਟ ਫਿਜ਼ਿਕਸ ਦੀ ਪ੍ਰੀਖਿਆ ਪਾਸ ਕੀਤੀ

JALANDHAR/ SS CHAHAL

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇੱਥੇ ਸਦਾ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਮੈਡਮ ਪਿ੍ੰਸੀਪਲ ਡਾ: ਅਤਿਮਾ ਸ਼ਰਮਾ ਦੀ ਅਗਵਾਈ ਹੇਠ ਸੰਸਥਾ ਵਿਚ ਨੈਸ਼ਨਲ ਗ੍ਰੈਜੂਏਟ ਫਿਜ਼ਿਕਸ ਐਗਜ਼ਾਮੀਨੇਸ਼ਨ (ਐਨ.ਜੀ.ਪੀ.ਈ.),  ਇੰਡੀਅਨ ਐਸੋਸੀਏਸ਼ਨ ਆਫ਼ ਫਿਜ਼ਿਕਸ ਟੀਚਰਜ਼ (ਆਈ.ਏ.ਪੀ.ਟੀ.) ਦੁਆਰਾ ਆਯੋਜਿਤ ਕਰਵਾਈ ਜਾਂਦੀ ਹੈ। ਜਿਸ ਦੇ ਅੰਤਰਗਤ ਕੰਨਿਆ ਮਹਾਂ ਵਿਦਿਆਲਿਆ, ਜਲੰਧਰ ਦੇ ਬੀ.ਐਸ.ਸੀ. ਦੇ ਵਿਦਿਆਰਥੀਆਂ ਨੇ ਐਨ.ਜੀ.ਪੀ.ਈ. ਵਿੱਚ ਭਾਗ ਲਿਆ ਅਤੇ ਮਿਰਿੰਡਾ ਹਾਊਸ (ਦਿੱਲੀ), ਸੇਂਟ ਸਟੀਫਨ ਕਾਲਜ (ਦਿੱਲੀ), ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਵੱਖ-ਵੱਖ ਭਾਰਤੀ ਤਕਨਾਲੋਜੀ ਸੰਸਥਾਨ ਵਰਗੀਆਂ ਰਾਸ਼ਟਰੀ ਨਾਮਵਰ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕੀਤਾ। ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਅਨੰਨਿਆ ਅਤੇ ਬਿਸ਼ਾਖਾ ਨੇ ਉਪਰੋਕਤ ਕੱਟ ਆਫ ਮੈਰਿਟ ਨਾਲ ਇਸ ਰਾਸ਼ਟਰੀ ਪ੍ਰੀਖਿਆ ਵਿੱਚ ਕੁਆਲੀਫਾਈ ਕੀਤਾ ਹੈ ਜਦੋਂ ਕਿ ਅਨਾਮਿਕਾ, ਇੰਦਰਪ੍ਰੀਤ, ਹਰਜੋਤ ਅਤੇ ਹਰਮਨਪ੍ਰੀਤ ਨੇ ਇਸ ਰਾਸ਼ਟਰੀ ਪ੍ਰੀਖਿਆ ਵਿੱਚ ਟਾਪ ਦੇ 10% ਮੈਰਿਟ ਨਾਲ ਕੁਆਲੀਫਾਈ ਕੀਤਾ ਹੈ। ਵਿਦਿਆਲਾ ਪਿ੍ੰਸੀਪਲ ਪ੍ਰੋ.(ਡਾ.) ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਸਫ਼ਲਤਾ ਲਈ ਜੇਤੂ ਵਿਦਿਆਰਥੀਆਂ ਅਤੇ ਪ੍ਰੀਖਿਆ ਕੋਆਰਡੀਨੇਟਰ ਡਾ. ਨੀਤੂ ਚੋਪੜਾ ਨੂੰ ਮੁਬਾਰਕਬਾਦ ਦਿੱਤੀ | ਮੈਡਮ  ਪ੍ਰਿੰਸੀਪਲ ਨੇ ਉਨ੍ਹਾਂ ਨੂੰ ਭਵਿੱਖ ਦੇ ਸਾਰੇ ਯਤਨਾਂ ਵਿੱਚ ਬੇਮਿਸਾਲ ਉਚਾਈਆਂ ਤੱਕ ਜਾਣ ਲਈ ਵੀ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕੇਐਮਵੀ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਹਮੇਸ਼ਾਂ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਕੇ.ਐਮ.ਵੀ ਹਮੇਸ਼ਾਂ ਅਜਿਹੀਆਂ ਪ੍ਰਾਪਤੀਆਂ ਨੂੰ ਹਰ ਤਰ੍ਹਾਂ ਦਾ ਸਮਰਥਨ ਕਰੇਗਾ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਸਹੀ ਦਿਸ਼ਾਂ ਵਿੱਚ ਕਦਮ ਚੁਕੇਗਾ।

Leave a Reply

Your email address will not be published. Required fields are marked *

Back to top button