ਜਲੰਧਰ :SS Chahal
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ਸੇਵ ਅਰਥ ਸੁਸਾਇਟੀ ਦੁਆਰਾ ਭਰੋਸਾ ਕੈਂਪ ਲਾਇਆ ਗਿਆ। ਪ੍ਰਰੈਜ਼ੀਡੈਂਟ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਹ ਕੈਂਪ ਹਰ ਸਮੈਸਟਰ ਵਿਚ ਕੀਤਾ ਜਾਂਦਾ ਹੈ, ਜਿਸ ਦਾ ਉਦੇਸ਼ ਪੜ੍ਹਾਈ ਵਿਚ ਪਿਛੜੇ ਹੋਏ ਜਾਂ ਘੱਟ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪੇ੍ਰਿਤ ਕਰਨਾ ਹੈ। ਐੱਚਐੱਮਵੀ ਕਾਲਜ ਦੀ ਪੋ੍ਫੈਸਰ ਡਾ. ਦੀਪਿਕਾ ਸਾਗਰ ਜੋ ਸਰੀਰਿਕ ਰੂਪ ਤੋਂ ਅਸਮਰੱਥ ਬੱਚਿਆਂ ਲਈ ਸਕਸ਼ਮ ਨਾਮਕ ਐੱਨਜੀਓ ਵੀ ਚਲਾਉਂਦੇ ਹਨ, ਨੂੰ ਮੁੱਖ ਵਕਤਾ ਵਜੋਂ ਬੁਲਾਇਆ ਗਿਆ। ਪਿੰ੍ਸੀਪਲ ਡਾ.ਜਗਰੂਪ ਸਿੰਘ, ਡਾ. ਸੰਜੇ ਬਾਂਸਲ, ਐਪਲਾਈਡ ਸਾਇੰਸ ਵਿਭਾਗ ਦੀ ਅਧਿਅਕਸ਼ਾ ਮੰਜੂ ਮਨਚੰਦਾ, ਸੁਸਾਇਟੀ ਦੀ ਵਾਈਸ ਪ੍ਰਰੈਜ਼ੀਡੈਂਟ ਮੀਨਾ ਬਾਂਸਲ ਨੇ ਡਾ. ਦੀਪਿਕਾ ਸਾਗਰ ਦਾ ਸਵਾਗਤ ਕੀਤਾ। ਡਾ. ਦੀਪਿਕਾ ਸਾਗਰ ਨੇ ਕਿਹਾ ਕਿ ਹਰ ਬੱਚੇ ‘ਚ ਕੋਈ ਨਾ ਕੋਈ ਗੁਣ ਹੁੰਦਾ ਹੀ ਹੈ। ਸਾਨੂੰ ਸਿਰਫ ਉਸ ਨੂੰ ਪਹਿਚਾਨਣ ਦੀ ਜ਼ਰੂਰਤ ਹੈ। ਸੁਸਾਇਟੀ ਦੇ ਵਾਈਸ ਪ੍ਰਰੈਜ਼ੀਡੈਂਟ ਮੀਨਾ ਬਾਂਸਲ ਨੇ ਦੱਸਿਆ ਕਿ ਹਰ ਅਸਫਲਤਾ ਤੋਂ ਸਾਨੂੰ ਕੁੱਝ ਸਿੱਖਣਾ ਚਾਹੀਦਾ ਹੈ। ਇਹ ਸਮਾਂ ਆਤਮ ਵਿਸ਼ਲੇਸ਼ਣ ਦਾ ਹੁੰਦਾ ਹੈ। ਸਟੇਟ ਟਾਪਰਜ਼ ਲਕਸ਼, ਅਨਮੋਲ ਸਿੰਘ ਤੇ ਜਪਨੂਰ ਸਿੰਘ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਸਵਿਤਾ ਕੁਮਾਰੀ, ਨੀਤੂ ਸ਼ਰਮਾ, ਤਨੁਜ ਧਵਨ ਤੇ ਲਗਪਗ 80 ਵਿਦਿਆਰਥੀ ਮੌਜੂਦ ਸਨ।