PoliticsPunjab

ਜਲੰਧਰ ਦੇ ਲੋਕ ਜ਼ਿਮਨੀ ਚੋਣ ‘ਚ ਆਪ ਸਰਕਾਰ ਦੇ ਵਿਰੁੱਧ ਫਤਵਾ ਦੇਣ ਲਈ ਹੋਏ ਪੱਬਾਭਾਰ- ਬਾਦਲ

ਜਲੰਧਰ / ਐਸ ਐਸ ਚਾਹਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ ਦੇ ਹੱਕ ‘ਚ ਅਹਿਮ ਮੀਟਿੰਗ ਕਰਨ ਲਈ ਨਜ਼ਦੀਕੀ ਪਿੰਡ ਰਹੀਮਪੁਰ ਸਾਬਕਾ ਬਲਾਕ ਸੰਮਤੀ ਚੇਅਰਮੈਨ ਰਤਨ ਸਿੰਘ ਟਿਵਾਣਾ ਰਹੀਮਪੁਰ ਦੇ ਘਰ ‘ਪੁਹੰਚੇ।  ਮੀਟਿੰਗ ‘ਚ ਸ਼ੋ੍ਮਣੀ ਅਕਾਲੀ ਦਲ ਦੇ ਚੋਣ ਇੰਚਾਰਜ ਸਾਬਕਾ ਵਿਧਾਇਕ ਤਰਨਤਾਰਨ ਹਰਮੀਤ ਸਿੰਘ ਸੰਧੂ ਦੇ ਨਾਲ ਹਲਕਾ ਕਰਤਾਰਪੁਰ ਤੋਂ ਬਸਪਾ ਅਕਾਲੀ ਗਠਜੋੜ ਦੀ ਸਥਾਨਕ ਤੇ ਦਿਹਾਤੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਪੰਜਾਬ ਦੀ ਰਿਵਾਇਤੀ ਪਾਰਟੀ ਹੈ, ਜਦਕਿ ਸੂਬੇ ਅੰਦਰ ਵਿਰੋਧੀ ਧਿਰਾਂ ਵੱਲੋਂ ਸੂਬੇ ਦੀ ਜਨਤਾ ਨੂੰ ਬੁਰੀ ਤਰ੍ਹਾਂ ਗੁਮਰਾਹ ਕਰਦਿਆ ਝੂਠੇ ਲਾਰੇ ਲਾ ਕੇ ਬਦਲਾਅ ਦੇ ਨਾਂਅ ‘ਤੇ ਸਰਕਾਰ ਬਣਾ ਲਈ ਸੀ ਪਰ ਉਕਤ ਮੌਜੂਦਾ ਸਰਕਾਰ ਸੂਬੇ ਦੇ ਭੋਲੇ ਭਾਲੇ ਲੋਕਾਂ ਨੂੰ ਕੀਤੇ ਵਾਅਦਿਆ ‘ਚੋਂ ਕੋਈ ਵੀ ਪੂਰਾ ਨਹੀਂ ਕਰ ਸਕੀ,ਉਨ੍ਹਾਂ ਕਿਹਾ ਕਿ ਹੁਣ ਜਲੰਧਰ ਜ਼ਿਮਨੀ ਚੋਣ ‘ਚ ਲੋਕ ਆਪ ਸਰਕਾਰ ਦੇ ਵਿਰੁੱਧ ਫਤਵਾ ਦੇਣ ਲਈ ਪੱਬਾਭਾਰ ਹੋ ਗਏ ਹਨ।

Back to top button