Jalandhar

ਰਾਜਾ ਵੜਿੰਗ ਨੇ ਨਕੋਦਰ ‘ਚ ਕਾਂਗਰਸ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ

ਕਾਂਗਰਸ ਪਾਰਟੀ ਅਸਲ ਆਮ ਲੋਕਾਂ ਦੀ ਪਾਰਟੀ ਹੈ : ਰਾਜਾ ਵੜਿੰਗ
ਜਲੰਧਰ, 30 ਅਪ੍ਰੈਲ (SS Chahal) : ਲੋਕ ਸਭਾ ਹਲਕਾ ਜਲੰਧਰ ਜਿਮਨੀ ਚੋਣ ਪ੍ਰਚਾਰ ਹਲਕਾ ਨਕੋਦਰ ਵਿਖੇ ਕਾਂਗਰਸ ਪਾਰਟੀ ਵੱਲੋਂ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ, ਜਿੱਥੇ ਵਿਸ਼ੇਸ਼ ਤੌਰ ‘ਤੇ ਪੁੱਜੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਵ ਨੇ ਕਾਂਗਰਸ ਉਮੀਦਵਾਰ ਪ੍ਰੋ. ਕਰਮਜੀਤ  ਕੌਰ ਚੌਧਰੀ ਦੇ ਹੱਕ ‘ਚ ਵੋਟਾਂ ਮੰਗੀਆਂ, ਇਸ ਮੌਕੇ ਨਕਦੋਰ ਹਲਕਾ ਇੰਚਾਰਜ ਬਰਿੰਦਰਜੀਤ ਸਿੰਘ ਪਾਹੜਾ ਸਾਬਕਾ ਵਿਧਾਇਕ, ਸਾਬਕਾ ਵਿਧਇਕ ਗਿੱਲ, ਅਮਰਜੀਤ ਸਿੰਘ ਸਮਰਾ, ਰਣਬੀਰ ਮੀਆਂ, ਡਾ. ਨਵਜੋਤ ਸਿੰਘ ਨਕੋਦਰ, ਰਾਹੁਲ ਭੱਠਲ, ਗੋਰਾ ਮੌੜ, ਬਿੱਟੂ ਖਵਾਜਕੁ, ਰੁਪਿੰਦਰ ਰੂਬੀ, ਨਵਜੋਤ ਸਿੰਘ ਆਦਿ ਹਾਜਰ ਸਨ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਅਸਲ ਆਮ ਲੋਕਾਂ ਦੀ ਪਾਰਟੀ ਹੈ ਤੇ ਬਹੁਤ ਅਜਿਹੀਆਂ ਉਦਾਹਰਨਾਂ ਹਨ ਜਿਸ ‘ਚ ਕਾਂਗਰਸ ਪਾਰਟੀ ਨੇ ਆਮ ਘਰਾਂ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਂਦਾ,  ਆਪ ਦਾ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਪਾਲਿਆ ਹੋਇਆ ਹੈ, ਜਿਸ ਨੂੰ ਘਰੋਂ ਚੁੱਕ ਕੇ ਕਾਂਗਰਸ ਨੇ ਕੌਂਸਲਰ ਤੇ ਵਿਧਾਇਕ ਬਣਾਇਆ ਪਰ ਉਹ ਖਾਸ ਹੋ ਗਿਆ ਤਾਂ ਆਮ ਆਦਮੀ ਪਾਰਟੀ ‘ਚ ਚਲਾ ਗਿਆ ਤੇ ਜਿਹੜੇ ਇਹ ਆਮ ਆਦਮੀ ਦੇ ਲੋਕਾਂ ਦੀ ਗੱਲ ਕਰਦੇ ਸਨ ਤਾਂ ਇਹਨਾਂ ਦੀ ਬਿੱਲੀ ਉਸ ਸਮੇਂ ਥੈਲਿਓ ਬਾਹਰ ਆ ਗਈ ਜਦੋਂ ਟਿਕਟਾਂ ਅਤੇ ਰਾਜ ਸਭਾ ਦੀਆਂ ਮੈਂਬਰੀਆਂ ਸਮੇੰ ਆਮ ਆਦਮੀ ਨਹੀਂ ਲੱਭੇ, ਇਹੀ ਆਮ ਆਦਮੀ ਪਾਰਟੀ ਦੇ ਦੋਹਰੇ ਚਿਹਰੇ ਦੀ ਅਸਲ ਸੱਚਾਈ ਹੈ।
ਉਹਨਾ ਕਿਹਾ ਕਿ ਅੱਜ ਲੋੜ ਹੈ ਇਸ ਅੰਨ੍ਹੀ, ਗੂੰਗੀ ਤੇ ਬੋਲੀ ਸਰਕਾਰ ਨੂੰ ਸਬਕ ਸਿਖਾਇਆ ਜਾਵੇ, ਹਿਸਾਬ ਲਿਆ ਜਾਵੇ ਉਹਨਾ ਸਭ ਵਾਅਦਿਆਂ ਦਾ ਜੋ ਚੋਣਾਂ ਦੌਰਾਨ ਆਪ ਵਾਲਿਆਂ ਨੇ ਕੀਤੇ ਸੀ, ਪੁੱਛਿਆ ਜਾਵੇ ਕੇਜਰੀਵਾਲ ਨੂੰ ਕਿੱਥੇ ਹੈ ਉਹ ਪੈਸਾ ਜਿਹੜਾ ਰੇਤੇ ‘ਚੋਂ ਇਕੱਠਾ ਕਰਨਾ ਸੀ, ਇਹਨਾ ਨੇ ਪੈਸਾ ਤਾਂ ਕੀ ਇਕੱਠ ਕਰਨਾ ਸੀ ਉਲਟਾ ਦੋ ਸਾਲਾਂ ‘ਚ 66 ਹਜਾਰ ਕਰੋੜ ਦਾ ਕਰਜਾ ਲੈ ਲਿਆ ਹੈ, ਇਸ ਲਈ ਇਹਨਾਂ ਦੀਆਂ ਗੱਲ੍ਹਾ ‘ਚ ਨਾ ਆਓ, ਹੁਣ ਇਹ ਲੋਕ ਲੁਭਾਊ ਵਾਅਦੇ ਕਰਨਗੇ ਪਰ ਇਹਨਾ ਤੋਂ ਪਿਛਲਾ ਹਿਸਾਬ ਲਿਆ ਜਾਵੇ। ਰਾਜਾ ਵੜਿੰਗ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਸੰਗਰੂਰ ਦੀ ਤਰ੍ਹਾਂ ਜਲੰਧਰ ਜਿਮਨੀ ਚੋਣ ਹਾਰ ਰਹੀ ਹੈ, ਏਹੀ ਕਾਰਨ ਹੈ ਸਾਹਮਣੇ ਦਿਖਦੀ ਹਾਰ ਤੋਂ ਬੌਖਲਾਏ ਅਰਵਿੰਦ ਕੇਜਰੀਵਾਲ ਜਲੰਧਰ ਵਾਲਿਆਂ ਨੂੰ ਧਮਕੀ ਭਰੇ ਲਹਿਜੇ ‘ਚ ਲਲਕਾਰ ਰਿਹਾ ਹੈ ਕਿ ਕੰਮ ਸਾਡੇ ਕੋਲ ਹੀ ਕਰਵਾਉਣਾ ਪਵੇਗਾ, ਕੇਜਰੀਵਾਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਅਣਖ ਵਾਲਿਆਂ ਦੀ ਕੌਮ ਹੈ ਜਿਸ ਨੇ ਮੋਦੀ ਵਰਗੇ ਹੰਕਾਰੀ ਸਾਸ਼ਕ ਨੂੰ ਕਾਲੇ ਕਾਨੂੰਨ ਵਾਪਿਸ ਕਰਨ ‘ਤੇ ਮਜਬੂਰ ਕਰ ਦਿੱਤਾ ਸੀ ਤਾਂ ਕੇਜਰੀਵਾਲ ਕੀ ਸੋਚ ਕੇ ਧਮਕੀ ਦੇ ਰਿਹਾ ਹੈ ? ਉਹਨਾ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕਰੋ, ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਪਾਈ ਇੱਕ ਇੱਕ ਵੋਟ ਤੁਹਾਡੇ ਚੰਗੇ ਭਵਿੱਖ ਲਈ ਸਹਾਈ ਹੋਵੇਗੀ।

Leave a Reply

Your email address will not be published. Required fields are marked *

Back to top button