ਭਾਜਪਾ ਵਿਰੁਧ ਦੇਸ਼ ਭਰ ਦੀਆਂ ਵਿਰੋਧੀ ਪਾਰਟੀਆਂ ਨੇ ਆਪਣਾ ਇਕ ਫ਼ਰੰਟ ਬਣਾ ਲਿਆ ਹੈ। ਇਸ ਫਰੰਟ ਦਾ ਨਾਮ ਰਖਿਆ ਗਿਆ ਹੈ India
ਦਰਅਸਲ ਸਿਆਸੀ ਪਾਰਟੀਆਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਜਿਹੜਾ ਨਾਮ ਬਣਦਾ ਹੈ ਉਹ ਹੈ I-N-D-I-A
ਸੂਤਰਾਂ ਅਨੁਸਾਰ ਯੂਪੀਏ ਦੀ ਸਾਬਕਾ ਚੇਅਰਪਰਸਨ ਸੋਨੀਆ ਗਾਂਧੀ ਨੂੰ ਮੋਰਚੇ ਦੀ ਪ੍ਰਧਾਨ ਬਣਾਇਆ ਜਾਣਾ ਤੈਅ ਹੈ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਦੋ ਉਪ-ਕਮੇਟੀਆਂ ਬਣਾਈਆਂ ਜਾਣਗੀਆਂ
ਬੈਂਗਲੁਰੂ ਵਿੱਚ ਸ੍ਰੀਮਤੀ ਗਾਂਧੀ ਤੋਂ ਇਲਾਵਾ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਮੁੱਖ ਮੰਤਰੀ ਐਮ ਕੇ ਸਟਾਲਿਨ, ਨਿਤੀਸ਼ ਕੁਮਾਰ, ਅਰਵਿੰਦ ਕੇਜਰੀਵਾਲ, ਹੇਮੰਤ ਸੋਰੇਨ, ਮਮਤਾ ਬੈਨਰਜੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਸ਼ਾਮਲ ਹਨ।