JalandharPunjab

ਅਕਾਲੀ ਆਗੂ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਿਦ ਆਪਣੇ ਪੁੱਤਰ ‘ਤੇ ਪਤਨੀ ਸਮੇਤ ਅਦਾਲਤ ‘ਚ ਪੇਸ਼

ਕਪੂਰਥਲਾ ‘ਚ ਅਕਾਲੀ ਆਗੂ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਿਦ ਆਪਣੇ ਪੁੱਤਰ ਅਤੇ ਪਤਨੀ ਸਮੇਤ ਅਦਾਲਤ ‘ਚ ਪੇਸ਼ ਹੋਏ।
ਫਗਵਾੜਾ ਦੀ ਇੱਕ ਸ਼ੂਗਰ ਮਿੱਲ ਦੇ ਮਾਲਕ ਅਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਪੁੱਤਰ ਅਤੇ ਪਤਨੀ ਸਮੇਤ ਵਿਜੀਲੈਂਸ ਟੀਮ ਨੂੰ ਏਸੀਜੇਐਮ ਰਾਜਵੰਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਸਰਕਾਰੀ ਵਕੀਲ ਨੇ 3 ਦਿਨ ਹੋਰ ਰਿਮਾਂਡ ਦੀ ਮੰਗ ਕੀਤੀ। ਪਰ ਮਾਣਯੋਗ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਦੱਸ ਦੇਈਏ ਕਿ ਹਾਲ ਹੀ ਵਿੱਚ ਵਿਜੀਲੈਂਸ ਟੀਮ ਨੇ ਫਗਵਾੜਾ ਸ਼ੂਗਰ ਮਿੱਲ ਦੇ ਮਾਲਕ ਜਰਨੈਲ ਸਿੰਘ ਵਾਹਿਦ ਦੇ ਘਰ ਛਾਪਾ ਮਾਰ ਕੇ ਜਰਨੈਲ ਸਿੰਘ ਨੂੰ ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਸਿੰਘ ਸਮੇਤ ਗ੍ਰਿਫਤਾਰ ਕੀਤਾ ਸੀ। ਬੀਤੇ ਦਿਨ ਸਾਰੇ ਮੁਲਜ਼ਮਾਂ ਨੂੰ ਜੇਐਮਆਈਸੀ ਸੁਪ੍ਰੀਤ ਕੌਰ ਦੇ ਸਾਹਮਣੇ ਪੇਸ਼ ਕਰਕੇ 3 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਸੀ।

Leave a Reply

Your email address will not be published. Required fields are marked *

Back to top button