ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ PM ਮੋਦੀ ਦੇ ਦੌਰੇ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਪੜ੍ਹੋ ਕਿਥੋਂ-ਕਿਥੇ ਪਵੇਗਾ ਜਾਣਾ
Traffic advisory issued for PM Modi's visit in Jalandhar, read where to go from and where to

Traffic advisory issued for PM Modi’s visit in Jalandhar, read where to go from and where to
ਜਲੰਧਰ:ਐਸ ਐਸ ਚਾਹਲ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਦੌਰੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਵਿੱਚ ਆਉਣ-ਜਾਣ ਵਾਲੀ ਟ੍ਰੈਫਿਕ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੇ ਕਈ ਮੁੱਖ ਚੌਕਾਂ ਅਤੇ ਸੜਕਾਂ ‘ਤੇ ਟ੍ਰੈਫਿਕ ਡਾਇਵਰਸ਼ਨ ਲਾਗੂ ਰਹਿਣਗੇ।
ਇਹ ਨੇ ਬਦਲਵੇਂ ਰੂਟ
ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਮੈਕਡੋਨਲਡ ਕੱਟ, ਜੀਐਨਏ ਚੌਕ, ਮਹਿਕ ਰੈਸਟੋਰੈਂਟ, ਥਮੱਈਆ ਪਾਰਕ ਕੈਂਟ ਟੀ-ਪੁਆਇੰਟ, ਨੰਗਲ ਸ਼ਾਮਾ ਚੌਕ, ਢਿੱਲਵਾਂ ਚੌਕ, ਰਾਮਾਮੰਡੀ ਫਲਾਈਓਵਰ, ਬੀਐੱਸਐੱਫ ਚੌਕ, ਡਿਫੈਂਸ ਕਲੋਨੀ, ਬੱਸ ਸਟੈਂਡ ਪੁੱਲ, ਅਕਸ਼ਰਧਾਮ ਕੱਟ, ਚੁਗਿੱਟੀ ਅੰਡਰਬ੍ਰਿਜ, ਪਠਾਨਕੋਟ ਚੌਕ, ਟਰਾਂਸਪੋਰਟ ਨਗਰ, ਕਿਸ਼ਨਪੁਰਾ ਚੌਕ, ਲੰਮਾ ਪਿੰਡ ਚੌਕ, ਨਕੋਦਰ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਮਕਸੂਦਾਂ ਚੌਕ, ਵੇਰਕਾ ਮਿਲਕ ਪਲਾਂਟ, ਸਮਰਾ ਚੌਕ, 66 ਫੁੱਟੀ ਰੋਡ, ਲਿਬਰਟੀ ਚੌਕ, ਅਰਬਨ ਅਸਟੇਟ ਫੇਜ਼-2 ਲਾਈਟਾਂ, ਤਾਜ ਟੀ-ਪੁਆਇੰਟ, ਦੁਲਹਨ ਪੈਲੇਸ ਗੋਲ ਚੌਕ ਅਤੇ ਵਡਾਲਾ ਚੌਕ ਸਮੇਤ ਕਈ ਥਾਵਾਂ ਤੋਂ ਟ੍ਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ ਜਾਵੇਗਾ।

ਹੈਵੀ ਵਾਹਨਾਂ ਲਈ ਖਾਸ ਨਿਰਦੇਸ਼
ਪੁਲਿਸ ਨੇ ਹੈਵੀ ਵਾਹਨਾਂ ਲਈ ਟਰਾਂਸਪੋਰਟ ਨਗਰ ਨੂੰ ਸਟਾਪੇਜ ਪੁਆਇੰਟ ਵਜੋਂ ਨਿਰਧਾਰਤ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਯੂ-ਟਰਨ ਅਤੇ ਵਿਕਲਪਕ ਰੂਟ ਵੀ ਤੈਅ ਕੀਤੇ ਗਏ ਹਨ ਤਾਂ ਜੋ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਪੁਲਿਸ ਦੀ ਲੋਕਾਂ ਨੂੰ ਅਪੀਲ
ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 17 ਜੁਲਾਈ ਨੂੰ ਯਾਤਰਾ ਕਰਨ ਤੋਂ ਪਹਿਲਾਂ ਟ੍ਰੈਫਿਕ ਐਡਵਾਈਜ਼ਰੀ ਦੀ ਜਾਣਕਾਰੀ ਜ਼ਰੂਰ ਲੈਣ, ਸੰਭਵ ਹੋਵੇ ਤਾਂ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਅਤੇ ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਪੂਰਾ ਸਹਿਯੋਗ ਕਰਨ, ਤਾਂ ਜੋ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਘੱਟ ਤੋਂ ਘੱਟ ਦਿੱਕਤ ਦਾ ਸਾਹਮਣਾ ਕਰਨਾ ਪਵੇ।










