Entertainment
ਸਰਕਾਰੀ ਹਸਪਤਾਲ ਦੇ ਦੌਰੇ ਦੌਰਾਨ ਨਰਸ ਨੇ ਵਿਧਾਇਕ ਲਈ ਕਰ ‘ਤਾ ਇਹ ਕੰਮ ,ਵੀਡੀਓ ਵਾਇਰਲ
Nurse did this for MLA during visit to government hospital, video goes viral
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਮਯੀਲਾਦੁਥੁਰਾਈ ਤੋਂ ਕਾਂਗਰਸੀ ਵਿਧਾਇਕ ਐਸ. ਰਾਜਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਦਰਅਸਲ, ਵਿਧਾਇਕ ਸਰਕਾਰੀ ਹਸਪਤਾਲ ਦਾ ਮੁਆਇਨਾ ਕਰਨ ਆਏ ਸਨ। ਇਸੇ ਦੌਰਾਨ ਇੱਕ ਨਰਸ ਦੀ ਇੱਕ ਛੋਟੀ ਜਿਹੀ ‘ਗਲਤੀ’ ਕਾਰਨ ਤਾਮਿਲਨਾਡੂ ਦੀ ਸਿਆਸਤ ਗਰਮਾ ਗਈ। ਭਾਜਪਾ ਨੇ ਸੂਬੇ ਵਿਚ ਇਸ ਨੂੰ ਵੱਡਾ ਮੁੱਦਾ ਬਣਾਇਆ ਹੈ। ਮਾਮਲੇ ਦੇ ਜ਼ੋਰ ਫੜਨ ਤੋਂ ਬਾਅਦ ਵਿਧਾਇਕ ਵੱਲੋਂ ਸਪੱਸ਼ਟੀਕਰਨ ਵੀ ਦਿੱਤਾ ਗਿਆ। ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਪੂਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਆਖਿਆ। ਦਰਅਸਲ, ਇਹ ਪੂਰਾ ਮਾਮਲਾ ਨਰਸ ਵੱਲੋਂ ਵਿਧਾਇਕ ਨੂੰ ਜੁੱਤੀ ਪਵਾਉਣ ਨਾਲ ਸਬੰਧਤ ਹੈ।
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਰਕਾਰੀ ਹਸਪਤਾਲ ‘ਚ ਆਏ ਵਿਧਾਇਕ ਦੇ ਪੈਰਾਂ ਕੋਲ ਨਰਸ ਜੁੱਤੀ ਰੱਖ ਰਹੀ ਹੈ। ਜਿਸ ਤੋਂ ਬਾਅਦ ਐਸ ਰਾਜਕੁਮਾਰ ਨੇ ਇਹ ਜੁੱਤੇ ਪਾਏ।