World

ਸਮੁੰਦਰ ‘ਚ ਡੁੱਬੀ 154 ਲੋਕਾਂ ਨਾਲ ਭਰੀ ਕਿਸ਼ਤੀ! 68 ਲੋਕਾਂ ਦੀ ਮੌਤ, 74 ਲਾਪਤਾ

Boat carrying 154 people sinks in sea!

Boat carrying 154 people sinks in sea!

ਯਮਨ ਦੇ ਅਬਯਾਨ ਪ੍ਰਾਂਤ ਦੇ ਤਟ ਤੇ ਐਤਵਾਰ, 3 ਅਗਸਤ 2025 ਨੂੰ ਪ੍ਰਵਾਸੀਆਂ ਨਾਲ ਭਰੀ ਇੱਕ ਨੌਕਾ ਡੁੱਬ ਗਈ। ਇਸ ਨੌਕਾ ਵਿਚ ਕੁੱਲ 154 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 68 ਦੀ ਮੌਤ ਹੋ ਚੁੱਕੀ ਹੈ ਤੇ 74 ਲੋਕ ਹਜੇ ਵੀ ਲਾਪਤਾ ਹਨ। ਸਥਾਨਕ ਅਧਿਕਾਰੀਆਂ ਦੇ ਮੁਤਾਬਕ, ਨੌਕਾ ਵਿਚ ਸਵਾਰ ਸਾਰੇ ਪ੍ਰਵਾਸੀ ਇਥੋਪੀਆ ਦੇ ਰਹਿਣ ਵਾਲੇ ਸਨ, ਜੋ ਯਮਨ ਰਾਹੀਂ ਸਾਉਦੀ ਅਰਬ ਵਿਚ ਰੋਜ਼ਗਾਰ ਦੀ ਖੋਜ ਵਿਚ ਜਾ ਰਹੇ ਸਨ। ਐਤਵਾਰ ਸਵੇਰੇ ਅਦਨ ਦੀ ਖਾੜੀ ‘ਚ ਕਿਸ਼ਤੀ ਪਲਟ ਗਈ। ਹਾਦਸੇ ਤੋਂ ਬਾਅਦ ਹੁਣ ਤੱਕ ਸਿਰਫ਼ 10 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ ਹੈ, ਜਿਨ੍ਹਾਂ ਵਿੱਚੋਂ 9 ਇਥੋਪੀਆਈ ਤੇ 1 ਯਮਨੀ ਨਾਗਰਿਕ ਹਨ।

ਅੰਤਰਰਾਸ਼ਟਰੀ ਪ੍ਰਵਾਸਨ ਸੰਸਥਾ (IOM) ਦੇ ਅੰਕੜੇ ਬਹੁਤ ਹੈਰਾਨ ਕਰਨ ਵਾਲੇ ਹਨ। 2023 ਵਿੱਚ ਇਸ ਰੂਟ ‘ਤੇ 558 ਲੋਕਾਂ ਦੀ ਮੌਤ ਹੋਈ ਸੀ ਅਤੇ ਪਿਛਲੇ ਦੱਸ ਸਾਲਾਂ ਦੌਰਾਨ 2,082 ਤੋਂ ਵੱਧ ਪ੍ਰਵਾਸੀ ਲਾਪਤਾ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 693 ਦੀ ਡੁੱਬਣ ਨਾਲ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਅੰਕੜੇ ਸਿਰਫ ਗਿਣਤੀਆਂ ਨਹੀਂ ਹਨ, ਸਗੋਂ ਉਹ ਹਜ਼ਾਰਾਂ ਪਰਿਵਾਰਾਂ ਦੀਆਂ ਕਹਾਣੀਆਂ ਹਨ ਜੋ ਆਪਣੇ ਪਿਆਰਿਆਂ ਦੀ ਖੋਜ ਵਿੱਚ ਦਰ-ਦਰ ਭਟਕ ਰਹੇ ਹਨ। ਪ੍ਰਵਾਸੀਆਂ ਨੂੰ ਸਮੁੰਦਰ ਦੀਆਂ ਲਹਿਰਾਂ ਹੀ ਨਹੀਂ, ਯਮਨ ਪਹੁੰਚਣ ਤੋਂ ਬਾਅਦ ਨਜ਼ਰਬੰਦੀ, ਦੁਸ਼ਚਰਿਤਾ ਅਤੇ ਅਮਾਨਵੀ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

Back to top button