PunjabPolitics

ਅਦਾਲਤ ਵਲੋਂ ਇੰਪ੍ਰੂਵਮੈਂਟ ਟਰੱਸਟ ਚੇਅਰਮੈਨ ‘ਤੇ ਆਪ ਦਾ ਸੀਨੀਅਰ ਆਗੂ ਭਗੋੜਾ ਕਰਾਰ

Court declares Improvement Trust chairman and senior AAP leader absconding

ਫ਼ਾਜ਼ਿਲਕਾ ਇੰਪ੍ਰੂਵਮੈਂਟ ਟਰੱਸਟ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕਚੂਰਾ ਨੂੰ ਜਲਾਲਾਬਾਦ ਦੀ ਜੂਡੀਸ਼ੀਅਲ ਮੈਜਿਸਟ੍ਰੇਟ ਫ਼ਰਸਟ ਕਲਾਸ ਮੈਡਮ ਜਸ਼ਨਪ੍ਰੀਤ ਕੌਰ ਦੀ ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਭਗੌੜਾ ਕਰਾਰ ਦਿੱਤਾ ਹੈ। ਇਹ ਫ਼ੈਸਲਾ ਉਦੋਂ ਆਇਆ ਜਦੋਂ ਕਚੂਰਾ ਲਗਾਤਾਰ ਅਦਾਲਤ ’ਚ ਪੇਸ਼ ਨਹੀਂ ਹੋਏ, ਹਾਲਾਂਕਿ ਉਨ੍ਹਾਂ ਵਿਰੁੱਧ ਪਹਿਲਾਂ ਜਮਾਨਤੀ ਅਤੇ ਬਾਅਦ ’ਚ ਗੈਰ ਜਵਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਸਨ।

ਮਿਲੀ ਜਾਣਕਾਰੀ ਅਨੁਸਾਰ, ਮਹਿੰਦਰ ਸਿੰਘ ਕਚੂਰਾ ਨੇ ਜਲਾਲਾਬਾਦ ਦੇ ਮੈਸੇਜ ਬਜਾਜ ਲਾਈਟ ਹਾਊਸ ਤੋਂ ਇਲੈਕਟ੍ਰਾਨਿਕ ਸਾਮਾਨ ਖਰੀਦਿਆ ਸੀ ਤੇ ਭੁਗਤਾਨ ਲਈ ਦੁਕਾਨਦਾਰ ਨੂੰ ਚੈੱਕ ਦਿੱਤਾ ਸੀ। ਪਰ ਜਦੋਂ ਇਹ ਚੈੱਕ ਬੈਂਕ ’ਚ ਲਾਇਆ ਗਿਆ ਤਾਂ ਖਾਤੇ ’ਚ ਪੈਸੇ ਘੱਟ ਹੋਣ ਕਾਰਨ ਬਾਊਂਸ ਹੋ ਗਿਆ। ਦੁਕਾਨਦਾਰ ਵੱਲੋਂ ਚੈੱਕ ਬਾਊਂਸ ਐਕਟ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ। ਮਾਮਲਾ ਅਦਾਲਤ ’ਚ ਚੱਲ ਰਿਹਾ ਸੀ ਪਰ ਕਚੂਰਾ ਵਾਰ-ਵਾਰ ਨੋਟਿਸਾਂ ਤੇ ਸਮਨ ਦੇ ਬਾਵਜੂਦ ਅਦਾਲਤ ’ਚ ਹਾਜ਼ਰ ਨਾ ਹੋਏ। ਇਸ ਤੋਂ ਬਾਅਦ ਅਦਾਲਤ ਨੇ ਪਹਿਲਾਂ ਬੇਲੇਬਲ ਤੇ ਫਿਰ ਨਾਨ-ਬੇਲੇਬਲ ਵਾਰੰਟ ਜਾਰੀ ਕੀਤੇ। ਫਿਰ ਵੀ ਹਾਜ਼ਰੀ ਨਾ ਹੋਣ ’ਤੇ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ।

Back to top button