ਭਾਰਤ ‘ਚ ਇੱਥੇ ਪਹਿਲਾਂ ਮਨਾਉਂਦੇ ਨੇ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ !
In India, they celebrate the wedding first, then the wedding.

In India, they celebrate the wedding first, then the wedding.
ਹਿੰਦੂ ਵਿਆਹਾਂ ਵਿੱਚ ਆਮ ਤੌਰ ‘ਤੇ ਪਹਿਲਾਂ ਵਿਆਹ ਦੀਆਂ ਰਸਮਾਂ ਹੁੰਦੀਆਂ ਹਨ ਅਤੇ ਉਸ ਤੋਂ ਬਾਅਦ ਨਵੇਂ ਜੋੜੇ ਦੀ ਸੁਹਾਗਰਾਤ ਮਨਾਈ ਜਾਂਦੀ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਥਾਂ ਵਿਆਹ ਤੋਂ ਪਹਿਲਾਂ ਹੀ ਸੁਹਾਗਰਾਤ ਮਨਾਉਣ ਦੀ ਪਰੰਪਰਾ ਹੋਵੇ? ਜੀ ਹਾਂ, ਭਾਰਤ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਇਹ ਰਿਵਾਜ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਹਾਲਾਂਕਿ ਸਮੇਂ ਦੇ ਨਾਲ ਇਹ ਪਰੰਪਰਾ ਘੱਟਦੀ ਜਾ ਰਹੀ ਹੈ, ਪਰ ਕੁਝ ਇਲਾਕਿਆਂ ਵਿੱਚ ਅੱਜ ਵੀ ਇਸਦੀ ਪਾਲਣਾ ਕੀਤੀ ਜਾਂਦੀ ਹੈ।
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲ, ਕਾਲਜਾਂ ਤੇ ਯੂਨੀਵਰਸਿਟੀ ‘ਚ ਛੁੱਟੀ; ਬਜ਼ਾਰ ਬੰਦ
ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਰਹਿਣ ਵਾਲੇ ਗੋਂਡ ਭਾਈਚਾਰੇ ਵਿੱਚ ਇਹ ਪਰੰਪਰਾ ਕੁਝ ਥਾਵਾਂ ‘ਤੇ ਅਜੇ ਵੀ ਮੌਜੂਦ ਹੈ। ਸਿੱਖਿਆ ਦੇ ਫੈਲਾਅ ਨਾਲ ਹੁਣ ਕਈ ਲੋਕ ਇਸ ਰਿਵਾਜ ਤੋਂ ਦੂਰ ਹੋ ਰਹੇ ਹਨ। ਗੋਂਡ ਭਾਈਚਾਰੇ ਦੇ ਲੋਕ ਛੱਤੀਸਗੜ੍ਹ ਤੋਂ ਲੈ ਕੇ ਝਾਰਖੰਡ ਦੇ ਜੰਗਲੀ ਇਲਾਕਿਆਂ ਤੱਕ ਵੱਸਦੇ ਹਨ, ਜਿੱਥੇ ਇਹ ਪਰੰਪਰਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਰਿਵਾਜ ਦਾ ਅਜੇ ਤੱਕ ਨਾ ਤਾਂ ਪ੍ਰਸ਼ਾਸਨ ਵੱਲੋਂ ਅਤੇ ਨਾ ਹੀ ਸਮਾਜਿਕ ਸੰਸਥਾਵਾਂ ਵੱਲੋਂ ਵੱਡੇ ਪੱਧਰ ‘ਤੇ ਵਿਰੋਧ ਕੀਤਾ ਗਿਆ ਹੈ।
ਥਾਣੇਦਾਰ ਨੇ ਪਹਿਲਾਂ ਵੀਡੀਓ ਬਣਾਈ ਫਿਰ ਨਹਿਰ ‘ਚ ਮਾਰੀ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਬਸਤਰ ਦੇ ਗੋਂਡ ਭਾਈਚਾਰੇ ਦੇ ਲੋਕ ਇਸ ਰਿਵਾਜ ਨੂੰ ਪਵਿੱਤਰ ਅਤੇ ਆਪਣੀ ਸੰਸਕ੍ਰਿਤੀ ਦਾ ਹਿੱਸਾ ਮੰਨਦੇ ਹਨ। ਜਿੱਥੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੇ ਇਕੱਲੇ ਮਿਲਣ ‘ਤੇ ਪਾਬੰਦੀ ਹੁੰਦੀ ਹੈ , ਉੱਥੇ ਇਸ ਭਾਈਚਾਰੇ ਵਿੱਚ ਇਹ ਰਿਵਾਜ ਸਾਲਾਂ ਤੋਂ ਸਵੀਕਾਰਿਆ ਗਿਆ ਹੈ ਅਤੇ ਲੋਕ ਇਸਨੂੰ ਆਮ ਗੱਲ ਮੰਨਦੇ ਹਨ।
ਗੋਂਡ ਭਾਈਚਾਰੇ ਦੇ ਲੋਕਾਂ ਦਾ ਦਾਅਵਾ ਹੈ ਕਿ ਇਸ ਪਰੰਪਰਾ ਕਾਰਨ ਉਨ੍ਹਾਂ ਦੇ ਸਮਾਜ ਵਿੱਚ ਦੁਰਵਿਵਹਾਰ ਜਾਂ ਦੁਰਾਚਾਰ (ਰੇਪ) ਵਰਗੇ ਮਾਮਲੇ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੁੰਦੇ ਹਨ।











