
Hundreds of Punjabis in England run out of food and water, being arrested and deported
ਯੂ.ਕੇ. ਵਿਚੋਂ ਵੀ ਸੈਂਕੜੇ ਭਾਰਤੀਆਂ ਦਾ ਦਾਣਾ-ਪਾਣੀ ਮੁੱਕ ਗਿਆ ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਯੂ.ਕੇ. ਦੀਆਂ ਇੰਮੀਗ੍ਰੇਸ਼ਨ ਐਨਫ਼ੋਰਸਮੈਂਟ ਟੀਮਾਂ ਨੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰਦਿਆਂ 1,780 ਪ੍ਰਵਾਸੀਆਂ ਨੂੰ ਘੇਰਿਆ ਜਿਨ੍ਹਾਂ ਵਿਚੋਂ 280 ਅਣਅਧਿਕਾਰਤ ਤੌਰ ’ਤੇ ਕੰਮ ਕਰ ਰਹੇ ਸਨ। ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੈਸਟ ਲੰਡਨ ਇਲਾਕੇ ਵਿਚ ਛਾਪੇ ਦੌਰਾਨ ਸੱਤ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ
ਯੂ.ਕੇ. ਦੀ ਬਾਰਡਰ ਸੁਰੱਖਿਆ ਅਤੇ ਅਸਾਇਲਮ ਮਾਮਲਿਆਂ ਬਾਰੇ ਮੰਤਰੀ ਡੇਮ ਐਂਜਲਾ ਈਗਲ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਕੰਮ ਰਹੇ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਹੜੇ ਲੋਕ ਸੋਚਦੇ ਹਨ ਕਿ ਇੰਮੀਗ੍ਰੇਸ਼ਨ ਛਾਪਿਆਂ ਤੋਂ ਬਚ ਜਾਣਗੇ ਤਾਂ ਉਹ ਕਿਸੇ ਗਲਤਫਹਿਮੀ ਵਿਚ ਹਨ। ਅਪ੍ਰੇਸ਼ਨ ਇਕੁਅਲਾਈਜ਼ ਅਧੀਨ ਕੀਤੀ ਗਈ ਕਾਰਵਾਈ ਮਗਰੋਂ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 53 ਜਣਿਆਂ ਦੀਆਂ ਅਸਾਇਲਮ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕਤਾਰ ਲਗਾਤਾਰ ਲੰਮੀ ਹੋ ਸਕਦੀ ਹੈ। ਸਿਰਫ਼ ਐਨਾ ਹੀ ਨਹੀਂ ਇੰਮੀਗ੍ਰੇਸ਼ਨ ਧੋਖਾਧੜੀ ਰਾਹੀਂ ਫੂਡ ਡਿਲੀਵਰੀ ਕਰਦਿਆਂ ਫੜੇ ਗਏ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕਰ ਦਿਤਾ ਜਾਵੇਗਾ।





