
ਦੁਨੀਆਂ ਦੀ ਹਰ ਔਰਤ ਦੇ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਪਨੇ ਵੇਖੇ ਹੁੰਦੇ ਹਨ। ਉਸ ਦੇ ਵਿਆਹ ਦਾ ਸਥਾਨ ਕਿਹੜਾ ਹੋਵੇਗਾ? ਉਸ ਦਾ ਪਹਿਰਾਵਾ, ਸਭ ਕੁਝ ਪਹਿਲਾਂ ਤੋਂ ਪਲਾਨ ਹੁੰਦਾ ਹੈ, ਪਰ ਦੁਨੀਆਂ ਵਿਚ ਸ਼ਾਇਦ ਹੀ ਕੋਈ ਅਜਿਹੀ ਔਰਤ ਹੋਵੇਗੀ ਜਿਸ ਨੇ ਇਹ ਯੋਜਨਾ ਬਣਾਈ ਹੋਵੇਗੀ ਕਿ ਉਹ ਦਾਦੀ ਬਣਨ ਤੋਂ ਬਾਅਦ ਵਿਆਹ ਕਰੇਗੀ। ਪਰ ਅਜਿਹਾ ਹੀ ਕੁਝ ਯੂਕੇ ਵਿੱਚ ਰਹਿਣ ਵਾਲੀ ਇੱਕ ਔਰਤ ਨਾਲ ਹੋਇਆ।
ਯੂਕੇ ਦੀ ਰੇਚਲ ਮੈਕਿੰਟਾਇਰ (Rachel McIntyre) ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਛੋਟੀ ਦਾਦੀ ਦੱਸਦੀ ਹੈ। ਸਿਰਫ਼ 33 ਸਾਲ ਦੀ ਉਮਰ ਵਿੱਚ ਰੇਚਲ ਦਾਦੀ ਬਣ ਗਈ ਹੈ। ਰੇਚਲ ਸਿਰਫ਼ 15 ਸਾਲ ਦੀ ਉਮਰ ਵਿੱਚ ਗਰਭਵਤੀ ਹੋ ਗਈ ਸੀ।
ਜਵਾਨੀ ਵਿੱਚ ਜੰਮੀ ਇਸ ਧੀ ਨੇ 33 ਸਾਲ ਦੀ ਉਮਰ ਵਿੱਚ ਰੇਚਲ ਨੂੰ ਦਾਦੀ ਬਣਾ ਦਿੱਤਾ। ਹੁਣ 34 ਸਾਲਾ ਰੇਚਲ ਵਿਆਹ ਕਰਨ ਵਾਲੀ ਹੈ। ਪਰ ਇਸ ਜਵਾਨ ਦਾਦੀ ਦੇ ਵਿਆਹ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ।








