Uncategorized

PM ਮੋਦੀ ਦਾ ਪ੍ਰੋਗਰਾਮ ਕਵਰ ਕਰਨ ਲਈ ਪੱਤਰਕਾਰਾਂ ਤੋਂ ਮੰਗਿਆ ਕਰੈਕਟਰ ਸਰਟੀਫਿਕੇਟ, ਫਿਰ ਪੈ ਗਿਆ ਰੌਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਹਿਮਾਚਲ ਪੁਲਿਸ ਨੇ ਪੱਤਰਕਾਰਾਂ ਤੋਂ ਕਰੈਕਟਰ ਸਰਟੀਫਿਕੇਟ ਮੰਗ ਲਿਆ। ਜਦੋਂ ਇਸ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਛਿੜੀ ਤਾਂ ਹਿਮਾਚਲ ਪੁਲਿਸ ਨੇ ਤੁਰੰਤ ਇਹ ਫੈਸਲਾ ਵਾਪਸ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਹਿਮਾਚਲ ਦੌਰੇ ਉੱਪਰ ਆ ਰਹੇ ਹਨ।

ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਬਿਲਾਸਪੁਰ ਜ਼ਿਲ੍ਹਾ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਅਕਤੂਬਰ ਨੂੰ ਬਿਲਾਸਪੁਰ ਫੇਰੀ ਦੀ ਕਵਰੇਜ ਲਈ ਪੱਤਰਕਾਰਾਂ ਦੇ ਚਰਿੱਤਰ ਦੀ ਪੜਤਾਲ ਕਰਨ ਲਈ ਪੱਤਰ ਜਾਰੀ ਕੀਤਾ ਸੀ। ਹੁਣ ਪੁਲਿਸ ਨੇ ਪੱਤਰ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਪੱਤਰ ਗਲਤੀ ਨਾਲ ਜਾਰੀ ਹੋ ਗਿਆ ਸੀ।

ਡੀਜੀਪੀ ਸੰਜੈ ਕੁੰਡੂ ਨੇ ਟਵੀਟ ਕੀਤਾ ਕਿ 5 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਹਿਮਾਚਲ ਪ੍ਰਦੇਸ਼ ਦੌਰੇ ਨੂੰ ਕਵਰ ਕਰਨ ਲਈ ਸਾਰੇ ਪੱਤਰਕਾਰਾਂ ਦਾ ਸੁਆਗਤ ਹੈ। ਹਿਮਾਚਲ ਪ੍ਰਦੇਸ਼ ਪੁਲੀਸ ਉਨ੍ਹਾਂ ਦੀ ਕਵਰੇਜ ਦੀ ਸਹੂਲਤ ਲਈ ਪੂਰਾ ਸਹਿਯੋਗ ਦੇਵੇਗੀ। ਕਿਸੇ ਵੀ ਅਸੁਵਿਧਾ ਲਈ ਅਫਸੋਸ ਹੈ

 

 

 

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਵਿੱਚ ਦਸਹਿਰਾ ਮਨਾਉਣਗੇ। ਉਹ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਬਿਲਾਸਪੁਰ ਵਿੱਚ ਏਮਸ ਦਾ ਉਦਘਾਟਨ ਕਰਨਗੇ ਤੇ ਪ੍ਰਸਿੱਧ ‘ਕੁੱਲੂ ਦਸਹਿਰਾ’ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ।

Leave a Reply

Your email address will not be published.

Back to top button