
ਜਲੰਧਰ, ਐਚ ਐਸ ਚਾਵਲਾ।
ਸ੍ਰੀ ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, DCP Inv , ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP , Inc ਅਤੇ ਸ੍ਰੀ ਪਰਮਜੀਤ ਸਿੰਘ PPS, ACP ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਐਂਟੀ ਨਾਰਕੋਟਿਕ ਸਲ, ਜਲੰਧਰ ਅਤੇ ਉਹਨਾਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 2 ਮਾੜੇ ਅਨਸਰਾਂ ਨੂੰ ਸਮੇਤ 20 ਲੱਖ ਜਾਅਲੀ ਕਰੰਸੀ ਅਤੇ ਮੁਕੱਦਮਾ ਦੇ ਵਿਚ ਵਰਤੀ ਗਈ ਗੱਡੀ ਨੰਬਰੀ PBO2-E-3885 ਮਾਰਕਾ ਆਈ 20 ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮਿਤੀ 18.12.2022 ਨੂੰ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ, ਜਲੰਧਰ ਨੂੰ ਮੁਖਬਰੀ ਮਿਲੀ ਕਿ ਰਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖੰਨਾ ਖੁਰਦ ਜਿਲ੍ਹਾ ਲੁਧਿਆਣਾ ਜੋ ਕੱਦ ਦਾ ਮੁਦਰਾ ਹੈ ਜਿਸ ਨੇ ਖਾਕੀ ਪੱਗ ਬੰਨ੍ਹੀ ਹੋਈ ਹੈ ਅਤੇ ਪਵਨਦੀਪ ਸਿੰਘ ਪੁੱਤਰ ਮੋਨੂ ਸਿੰਘ ਵਾਸੀ ਪੈਂਦੀ ਜਿਲ੍ਹਾ ਲੁਧਿਆਣਾ ਜੋ ਸਿਰੋ ਮੋਨਾ ਹੈ, ਜੋ ਭਾਰਤੀ ਕਰੰਸੀ ਅਸਲ ਨੋਟਾਂ ਤੋਂ ਜਾਅਲੀ ਭਾਰਤੀ ਕਰੰਸੀ ਨੋਟ ਦੀ ਕਲਰ ਪ੍ਰਿੰਟਰ ਦੀ ਮਦਦ ਨਾਲ ਕਲਰ ਫੋਟੋ ਸਟੇਟ ਤਿਆਰ ਕਰਨ ਦਾ ਨਜਾਇਜ ਧੰਦਾ ਕਰਦੇ ਹਨ। ਜੋ ਭੋਲੇ ਭਾਲੇ ਲੋਕਾਂ ਨੂੰ ਜਾਅਲੀ ਕਰੰਸੀ ਅਸਲ ਦੱਸ ਕੇ ਧੋਖਾ ਦੇਹੀ ਕਰਦੇ ਹਨ।
ਜੋ ਅੱਜ ਵੀ ਰਾਮ ਸਿੰਘ ਅਤੇ ਪਵਨਦੀਪ ਸਿੰਘ ਉਕਤ ਦੋਨੋਂ ਗੱਡੀ ਨੰਬਰੀ PB01-B-3885 ਮਾਰਕਾ ਆਈ 20 ਰੰਗ ਚਿੱਟਾ ਜਿਸ ਦਾ ਅਗਲਾ ਸ਼ੀਸ਼ਾ ਟੁਟਾ ਹੋਇਆ ਵਿਚ ਸਵਾਰ ਹੋ ਕੇ ਭਾਰੀ ਮਾਤਰਾ ਵਿਚ ਜਾਅਲੀ ਕਰੰਸੀ ਰੱਖ ਕੇ ਫਗਵਾੜਾ ਤੋਂ ਜਲੰਧਰ ਕੈਂਟ ਸਾਈਡ ਨੂੰ ਆ ਰਹੇ ਹਨ। ਜੇਕਰ GNA ਚੌਕ ਜਲੰਧਰ ਕੈਂਟ ਵਿਚ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹ ਦਿਨ ਭਾਰੀ ਮਾਤਰਾ ਵਿੱਚ ਜਾਅਲੀ ਕਰੰਸੀ ਸਮੇਤ ਕਾਬੂ ਆ ਸਕਦੇ ਹਨ।
ਜਿਸ ਸਬੰਧੀ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ, ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ GNA ਚੌਕ ਜਲੰਧਰ ਕੈਂਟ ਵਿਚ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤੇ ਦੌਰਾਨ ਚੈਕਿੰਗ ਮੁਖਬਰ ਵੱਲੋਂ ਦੱਸੇ ਮੁਤਾਬਿਕ ਗੱਡੀ ਨੰਬਰੀ P301-8-3885 ਮਾਰਕਾ ਆਈ 20 ਰੰਗ ਚਿੱਟਾ ਨੂੰ ਰੋਕ ਕੇ ਉਸਦੀ ਤਲਾਸ਼ੀ ਕੀਤੀ ਗਈ ਅਤੇ ਗੱਡੀ ਵਿੱਚ ਪਏ ਕਾਲੇ ਰੰਗ ਦੇ ਬੈਗ ਵਿਚੋਂ 20 ਲੱਖ ਜਾਅਲੀ ਭਾਰਤੀ ਕਰੰਸੀ ਨੋਟ ਕਲਰ ਫੋਟੋ ਸਟੇਟ ਬ੍ਰਾਮਦ ਹੋਈ। ਜਿਸ ਵਿਰੁਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ: 144 ਮਿਤੀ 08.12.2022 ਅ ਧ 489-A, 489-C, 489-D, 420 IPC ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। ਜੋ ਪੁੱਛ-ਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।









