
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਗੌਰਵ ਯਾਦਵ ਆਈ ਪੀ ਐਸ, ਮਾਣਯੋਗ ਡੀਜੀਪੀ ਪੰਜਾਬ ਜੀ ਦੇ ਆਦੇਸ਼ਾਂ ਮੁਤਾਬਕ 26 ਜਨਵਰੀ ਦੇ ਮੌਕੇ ਨੂੰ ਦੇਖਦੇ ਹੋਏ ਪੰਜਾਬ ਭਰ ਵਿੱਚ ਚਲਾਏ ਗਏ ਓਪਰੇਸ਼ਨ ਈਗਲ-2 ( Egal- 2) ਦੌਰਾਨ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਐਸ ਭੂਪਤੀ ਆਈ ਪੀ ਐਸ , ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ਹਿਰ ਭਰ ਵਿੱਚ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਪੈਸ਼ਲ ਨਾਕੇਆਂ ਅਤੇ ਸਰਚ ਅਪਰੇਸ਼ਨਾ ਰਾਹੀਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਸ਼ਹਿਰ ਵਿਚ ਭੀੜ ਭਾੜ ਵਾਲੇ ਇਲਾਕੇ ਸਮੇਤ ਸ਼ਹਿਰ ਭਰ ਵਿਚ ਚੈਕਿੰਗ ਕਰਵਾਈ ਗਈ।
ਮਾਨਯੋਗ ਕਮਿਸ਼ਨਰ ਪੁਲਿਸ ਜੀ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਇਹ ਅਪਰੇਸ਼ਨ 26ਜਨਵਰੀ ਦਿਵਸ ਮੌਕੇ ਨੂੰ ਲੈ ਕੇ ਮਾੜੇ ਅਨਸਰਾਂ, ਗੈਂਗਸਟਰਾਂ, ਸਨੈਚਿੰਗ, ਚੋਰੀ ਕਰਨ ਵਾਲੇ ਅਤੇ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀਆਂ ਉੱਪਰ ਸ਼ਿਕੰਜਾ ਕੱਸਣ ਲਈ ਚਲਾਏ ਜਾ ਰਹੇ ਹਨ। ਐਸੇ ਸਪੈਸ਼ਲ ਓਪਰੇਸ਼ਨ ਅਤੇ ਨਾਕਾ ਬੰਦੀ ਕਰਕੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਹਰ ਵੇਲੇ ਕਮਿਸ਼ਨਰੇਟ ਪੁਲਿਸ ਮੌਜੂਦ ਹੈ ਅਤੇ ਰਹੇਗੀ। ਮਾਣਯੋਗ ਕਮਿਸ਼ਨਰ ਸਾਹਿਬ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਹਰ ਵੇਲੇ ਤਿਆਰ ਹੈ ਅਤੇ ਆਪ ਸਭ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਪਰਾਧਿਕ ਇਨਸਾਨ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰਨ।