Uncategorized

ਆਪ ਵਿਧਾਇਕ ਦਾ IAS ਅਧਿਕਾਰੀ ਨਾਲ ਪਿਆ ਪੰਗਾ, IAS ਅਧਿਕਾਰੀ ਨੇ MLA ਨੂੰ ਮੀਟਿੰਗ ‘ਚੋਂ ਬਾਹਰ ਕੱਢਿਆ

ਲੁਧਿਆਣਾ ਜ਼ਿਲ੍ਹੇ ਤੋਂ App ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਚੰਡੀਗੜ੍ਹ ਦੇ ਆਈਏਐਸ ਅਧਿਕਾਰੀ ਦਲੀਪ ਕੁਮਾਰ ਨਾਲ ਪੰਗਾ ਪੈ ਗਿਆ ਹੈ। ਆਈਏਐਸ ਅਧਿਕਾਰੀ ਦਲੀਪ ਕੁਮਾਰ ਨੇ ਵਿਧਾਇਕ ਗੋਗੀ ਨੂੰ ਮੀਟਿੰਗ ਵਿੱਚ ਬਾਹਰ ਕੱਢ ਦਿੱਤਾ। ਇਸ ਨਾਲ ਵਿਧਾਇਕ ਗੋਗੀ ਨੇ ਕਾਫੀ ਬੇਇਜ਼ਤੀ ਮਹਿਸੂਸ ਕੀਤੀ ਹੈ। ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਕਾਰਵਾਈ ਮੰਗੀ ਹੈ।

ਵਿਧਾਇਕ ਗੋਗੀ ਨੇ ਕਿਹਾ ਹੈ ਕਿ ਇਹ ਅਧਿਕਾਰੀ ਦਫ਼ਤਰ ਵਿੱਚ ਲੋਕਾਂ ਤੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਵਿਧਾਇਕ ਗੋਗੀ ਮੁਤਾਬਕ ਜਦੋਂ ਉਹ ਉਦਯੋਗਪਤੀਆਂ ਦੇ ਸਮੂਹ ਨਾਲ ਮੀਟਿੰਗ ਕਰਨ ਲਈ ਗਏ ਤਾਂ ਅਧਿਕਾਰੀ ਦਲੀਪ ਨੇ ਉਨ੍ਹਾਂ ਨੂੰ ਇਹ ਕਹਿ ਕੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ ਕਿ ਉਹ ਉਦਯੋਗਪਤੀ ਨਹੀਂ। ਅਫਸਰ ਨੇ ਕਿਹਾ ਕਿ ਸਿਆਸਤਦਾਨ ਮੀਟਿੰਗ ਵਿੱਚ ਨਹੀਂ ਬੈਠ ਸਕਦੇ।

ਉਨ੍ਹਾਂ ਦੱਸਿਆ ਕਿ ਉਹ ਆਪ ਪਾਰਟੀ ਵੱਲੋਂ ਉਦਯੋਗਪਤੀਆਂ ਦੀ ਨੁਮਾਇੰਦਗੀ ਲਈ ਉੱਥੇ ਗਏ ਸਨ ਪਰ ਇਸ ਅਧਿਕਾਰੀ ਵੱਲੋਂ ਕੀਤੇ ਮਾੜੇ ਵਤੀਰੇ ਕਾਰਨ ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਧਾਇਕਾਂ ਨਾਲ ਕੋਈ ਮਾੜਾ ਵਿਵਹਾਰ ਨਾ ਹੋਵੇ।

ਵਿਧਾਇਕ ਗੋਗੀ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਹ ਇੰਡਸਟਰੀਜ਼ ਐਸੋਸੀਏਸ਼ਨ ਦੀ ਟੀਮ ਨਾਲ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮਿਲਣ ਲਈ ਸੈਕਟਰ-17 ਚੰਡੀਗੜ੍ਹ ਗਏ ਸਨ। ਉੱਥੇ ਜਦੋਂ ਉਹ ਮੀਟਿੰਗ ਵਿੱਚ ਕੁਰਸੀ ’ਤੇ ਬੈਠਣ ਲੱਗੇ ਤਾਂ ਆਈਏਐਸ ਦਲੀਪ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਇੱਥੋਂ ਚਲੇ ਜਾਓ, ਤੁਹਾਡਾ ਇਸ ਮੀਟਿੰਗ ਨਾਲ ਕੋਈ ਲੈਣਾ-ਦੇਣਾ ਨਹੀਂ।

Leave a Reply

Your email address will not be published.

Back to top button