
ਜ਼ਿਲ੍ਹਾ ਜੱਜ ਮੋਨਿਕਾ ਸ਼ਰਮਾ ‘ਤੇ ਰਣਜੀਤ ਐਵੇਨਿਊ ਦੇ ਰੋਜ਼ ਪਾਰਕ ‘ਚ ਅਣਪਛਾਤੇ ਹਮਲਾਵਰ ਨੇ ਜਾਨਲੇਵਾ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜੱਜ ਦਾ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਏਐਸਜੇ ਮੋਨਿਕਾ ਸ਼ਰਮਾ ਰਣਜੀਤ ਐਵੀਨਿਊ-ਈ ਬਲਾਕ ਅੰਮ੍ਰਿਤਸਰ ਵਿਖੇ ਰਹਿੰਦੀ ਹੈ। ਵਧੀਕ ਸੈਸ਼ਨ ਜੱਜ (ਏ.ਐੱਸ.ਜੇ.) ਵਜੋਂ ਤਾਇਨਾਤ ਹੈ। ਉਹ ਹਰ ਰੋਜ਼ ਰਣਜੀਤ ਐਵੇਨਿਊ ਰੋਜ਼ ਪਾਰਕ ਵਿਚ ਸੈਰ ਕਰਨ ਜਾਂਦੀ ਹੈ। ਉਹ ਰੋਜ਼ ਸਵੇਰੇ ਪਾਰਕ ਵਿਚ ਸੈਰ ਕਰਨ ਜਾਂਦੀ ਸੀ। ਪਾਰਕ ਵਿਚ ਇਕ ਗੇੜਾ ਮਾਰਨ ਤੋਂ ਬਾਅਦ ਜਦੋਂ ਉਹ ਦੂਸਰਾ ਰਾਊਂਡ ਲੈ ਰਹੀ ਸੀ ਤਾਂ ਪਿੱਛੇ ਤੋਂ ਕਿਸੇ ਨੇ ਆ ਕੇ ਉਸ ਦੇ ਗਲੇ ਵਿਚ ਬਾਂਹ ਪਾ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ।
ਉਸਨੇ ਦੱਸਿਆ ਕਿ ਜਦੋਂ ਉਸਨੇ ਹਮਲਾਵਰ ਤੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਮੀਨ ‘ਤੇ ਡਿੱਗ ਗਈ। ਇਸ ਤੋਂ ਬਾਅਦ ਹਮਲਾਵਰ ਨੇ ਉਸ ਦਾ ਦੋਵੇਂ ਹੱਥਾਂ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।