Punjab
ਹਿਮਾਚਲ ਘੁੰਮਣ ਗਏ ਪੰਜਾਬ ਦੇ 5 ਨੌਜਵਾਨਾਂ ਦੀ ਗੱਡੀ ਖੱਡ ’ਚ ਡਿੱਗੀ, 2 ਨੌਜਵਾਨਾਂ ਦੀ ਮੌਤ, 3 ਲੋਕ ਜ਼ਖ਼ਮੀ
The vehicle of 5 youths of Punjab who went to visit Himachal fell into a gorge, 2 youths died

ਪਠਾਨਕੋਟ ਤੋਂ ਹਿਮਾਚਲ ਘੁੰਮਣ ਗਏ ਪੰਜ ਨੌਜਵਾਨਾਂ ਦੀ ਗੱਡੀ ਬੇਕਾਬੂ ਹੋਣ ਮਗਰੋਂ ਖੱਡ ’ਚ ਡਿੱਗ ਗਈ। ਘਟਨਾ ’ਚ ਦੋ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਲੋਕ ਜ਼ਖ਼ਮੀ ਹਨ। ਘਟਨਾ ਸ਼ੁੱਕਰਵਾਰ ਦੇਰ ਰਾਤ ਚਵਾੜੀ ਕੋਲ ਵਾਪਰੀ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪੰਜ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਮਗਰੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ ਚਵਾੜੀ ਕੋਲ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ। ਜਿਸ ਨਾਲ ਹਲਕਾ ਭੋਆ ਦੇ ਪਿੰਡ ਨਰੋਟ ਮੇਹਰਾ ਦੇ ਰਹਿਣ ਵਾਲੇ ਅਰਵਿੰਦਰ ਰਾਣਾ (55) ਤੇ ਸਾਹਿਲ ਮੇਹਰਾ (36) ਦੀ ਮੌਤ ਹੋ ਗਈ। ਜਦਕਿ ਤਿੰਨ ਹੋਰ ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਗੰਭੀਰ ਹੈ।