Punjab
ਪੰਜਾਬ ਸਰਕਾਰ ਨੇ 10 IAS ਤੇ 26 PCS 36 ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab Government has transferred 10 IAS and 26 PCS 36 officers

ਪੰਜਾਬ ਸਰਕਾਰ ਨੇ 36 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ 10 ਆਈਏਐਸ ਅਤੇ 26 ਪੀਸੀਐਸ ਅਧਿਕਾਰੀ ਸ਼ਾਮਲ ਹਨ। ਇਹ ਤਬਾਦਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੋਏ ਹਨ। ਇਸ ਹੁਕਮ ਵਿੱਚ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਦਲਜੀਤ ਮਾਂਗਟ ਨੂੰ ਸਕੱਤਰ ਲੋਕਪਾਲ ਦਾ ਚਾਰਜ ਦਿੱਤਾ ਗਿਆ ਹੈ। ਮੋਗਾ ਦੇ ਡੀਸੀ ਕੁਲਵੰਤ ਸਿੰਘ ਨੂੰ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਵੀ ਦਿੱਤਾ ਗਿਆ ਹੈ।




ਫਾਜ਼ਿਲਕਾ ਦੇ ਡੀਸੀ ਸੇਨੂੰ ਦੁੱਗਲ ਨੂੰ ਵੀ ਨਿਗਮ ਕਮਿਸ਼ਨਰ ਦਾ ਚਾਰਜ ਦਿੱਤਾ ਗਿਆ ਹੈ। ਅਮਨਦੀਪ ਕੌਰ ਨੂੰ ਨਿਆਂ ਅਤੇ ਗ੍ਰਹਿ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।