
Goat herder passes UGC NET exam
ਬੁਢਲਾਡਾ ਦੇ ਕਸਬਾ ਬੋਹੇ ਦੇ ਬੱਕਰੀਆਂ ਚਾਰਨ ਵਾਲੇ ਇੱਕ ਨੌਜਵਾਨ ਨੇ ਸਖ਼ਤ ਮਿਹਨਤ ਕਰਕੇ ਯੂਜੀਸੀ ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਇੱਕ ਸਾਦੇ ਪਰਿਵਾਰ ਵਿੱਚ ਜੰਮਿਆ ਪਲਿਆ, ਜਿਸਦੀ ਮਾਂ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ ਅਤੇ ਪਿਤਾ ਭੱਠੇ ‘ਤੇ ਕੰਮ ਕਰਦਾ ਹੈ, ਨੌਜਵਾਨ ਵੀ ਕਦੇ ਆਪਣੇ ਪਿਤਾ ਨਾਲ ਭੱਠੇ ‘ਤੇ ਕੰਮ ਕਰਦਾ ਅਤੇ ਕਦੇ ਬੱਕਰੀਆਂ ਚਾਰਦਾ ਹੋਇਆ, ਆਪਣੀ ਮਿਹਨਤ ਦੀ ਜ਼ੋਰ ਨਾਲ ਅੱਜ ਇਸ ਉਪਲਬਧੀ ਨੂੰ ਹਾਸਿਲ ਕਰ ਸਿਤਾਰੇ ਵਾਂਗ ਚਮਕਿਆ ਹੈ।

ਨੌਜਵਾਨ ਕੋਮਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਬੀਏ ਬੀਐਡ ਅਤੇ ਇੰਗਲਿਸ਼ ਐਮਏ ਕੀਤੀ ਹੈ। ਇਸ ਦੇ ਬਾਅਦ ਉਸਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ। ਉਸ ਨੇ ਦੱਸਿਆ ਕਿ ਮੁਸ਼ਕਲਾਂ ਉਸ ਨੂੰ ਕਾਫੀ ਆਈਆਂ ਪਰ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਨੇ ਦੱਸਿਆ ਕਿ ਉਸ ਕੋਲ 10 ਤੋਂ 12 ਬੱਕਰੀਆਂ ਹਨ। ਉਹ ਜਨਵਰੀ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਨੌਜਵਾਨ ਦੀ ਇਸ ਉਪਲਬਧੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।









