Punjab
ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੱਡਾ ਫੇਰਬਦਲ
A major reshuffle in the information and public relations department
ਸਰਕਾਰ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਨੇ ਪ੍ਰੈਸ ਸੈਕਸ਼ਨ ਅਤੇ ਫੀਲਡ ਦਾ ਚਾਰਜ ਲੈ ਕੇ ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਨੂੰ ਸੌਂਪ ਦਿੱਤਾ ਹੈ। ਹਰਜੀਤ ਗਰੇਵਾਲ ਕੋਲ ਫੀਲਡ, ਪੈਨਮੀਡੀਆ ਸੁਸਾਇਟੀ, ਲਾਇਬ੍ਰੇਰੀ ਪ੍ਰੈਸ ਸੈਕਸ਼ਨ, ਪੀ.ਐਫ.ਏ., ਤਕਨੀਕੀ ਸ਼ਾਖਾ ਆਦਿ ਦੀ ਜ਼ਿੰਮੇਵਾਰੀ ਹੋਵੇਗੀ। ਜਦੋਂਕਿ ਪ੍ਰੋਡਕਸ਼ਨ, ਕਲਿਪਿੰਗ ਅਤੇ ਫੋਟੋ ਸਟੇਟ ਦੀ ਜ਼ਿੰਮੇਵਾਰੀ ਇਸ਼ਵਿੰਦਰ ਗਰੇਵਾਲ ਕੋਲ ਹੋਵੇਗੀ। ਇਸੇ ਤਰ੍ਹਾਂ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਨੂੰ ਮੁੱਖ ਮੰਤਰੀ ਦਫ਼ਤਰ ਦੇ ਨਾਲ-ਨਾਲ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ, ਵੈੱਬ ਚੈਨਲਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦੋਂਕਿ ਸਟੋਰ ਅਤੇ ਮੈਗਜ਼ੀਨ ਦੀ ਜ਼ਿੰਮੇਵਾਰੀ ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਦੀ ਹੋਵੇਗੀ।









