ਹਸਪਤਾਲ ‘ਚ ਜਨਮ ਸਮੇ ਬਦਲੀਆਂ ਦੋ ਕੁੜੀਆਂ, 55 ਸਾਲ ਬਾਅਦ ਅਸਲ ਮਾਪਿਆਂ ਨੂੰ ਮਿਲੀਆਂ, ਜਾਣੋ ਕਿਵ਼ੇਂ
ਵੈਸਟ ਮਿਡਲੈਂਡਜ਼ ਵਿੱਚ ਦੋ ਪਰਿਵਾਰ ਜਨਮ ਸਮੇਂ ਆਪਣੇ ਬੱਚਿਆਂ ਦੇ ਬਦਲੇ ਜਾਣ ਦੇ ਪਹਿਲੇ ਦਸਤਾਵੇਜ਼ੀ ਕੇਸ ‘ਚ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਯੂਕੇ ਦੀ ਰਾਸ਼ਟਰੀ ਸਿਹਤ ਸੇਵਾ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ।
ਟੋਨੀ ਦੇ ਦੋਸਤਾਂ ਨੇ ਉਸ ਨੂੰ 2021 ਵਿੱਚ ਕ੍ਰਿਸਮਿਸ ਲਈ ਇੱਕ ਡੀਐੱਨਏ ਹੋਮ-ਟੈਸਟਿੰਗ ਕਿੱਟ ਖਰੀਦ ਕੇ ਦਿੱਤੀ ਸੀ, ਉਸ ਸਮੇਂ ਤਾਂ ਉਹ ਕਿੱਟ ਨੂੰ ਆਪਣੀ ਰਸੋਈ ‘ਚ ਰੱਖ ਕੇ ਦੋ ਮਹੀਨਿਆਂ ਲਈ ਭੁੱਲ ਗਿਆ।
ਪਰ ਫਰਵਰੀ ਦੇ ਇੱਕ ਦਿਨ ਟੋਨੀ ਘਰ ਵਿੱਚ ਵਿਹਲੇ ਬੈਠੇ ਹੋਏ ਸੀ ਕਿਉਂਕਿ ਮੀਂਹ ਕਾਰਨ ਉਨ੍ਹਾਂ ਦਾ ਗੋਲਫ ਖੇਡਣ ਜਾਣ ਦਾ ਵਿਚਾਰ ਰੱਦ ਹੋ ਗਿਆ ਸੀ। ਉਸ ਦਿਨ ਉਨ੍ਹਾਂ ਨੇ ਕਿੱਟ ਖੋਲ ਕੇ ਨਮੂਨੇ ਵਾਲੀ ਟਿਊਬ ਵਿੱਚ ਥੁੱਕਿਆ ਅਤੇ ਕਿੱਟ ਬੰਦ ਕਰ ਦਿੱਤੀ। ਫਿਰ ਹਫ਼ਤਿਆਂ ਤੱਕ ਉਨ੍ਹਾਂ ਨੇ ਇਸ ਨੂੰ ਨਹੀਂ ਦੇਖਿਆ।
ਇਸ ਦੇ ਨਤੀਜੇ ਐਤਵਾਰ ਦੀ ਸ਼ਾਮ ਨੂੰ ਆਏ। ਜਦੋਂ ਈਮੇਲ ਆਈ ਤਾਂ ਉਸ ਸਮੇਂ ਟੋਨੀ ਆਪਣੀ ਮਾਂ, ਜੋਨ ਨਾਲ ਫ਼ੋਨ ‘ਤੇ ਸਨ।
ਪਹਿਲਾਂ ਤਾਂ ਸਭ ਕੁਝ ਉਸੇ ਤਰ੍ਹਾਂ ਦਿਖਾਈ ਦੇ ਰਿਹਾ ਸੀ ਜਿਵੇਂ ਉਹ ਉਮੀਦ ਕਰ ਰਹੇ ਸੀ। ਟੈਸਟ ‘ਚ ਆਇਰਲੈਂਡ ਦੀ ਉਸ ਥਾਂ ਦਾ ਪਤਾ ਦੱਸਿਆ ਹੋਇਆ ਸੀ ਜਿੱਥੋਂ ਉਨ੍ਹਾਂ ਦਾ ਨਾਨਕਾ ਪਰਿਵਾਰ ਆਇਆ ਸੀ।
ਇੱਕ ਚਚੇਰਾ ਭਰਾ ਅਤੇ ਉਨ੍ਹਾਂ ਦੀ ਭੈਣ ਵੀ ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਸੂਚੀ ‘ਚ ਨਜ਼ਰ ਆ ਰਹੇ ਸੀ।
ਪਰ ਜਦੋਂ ਉਨ੍ਹਾਂ ਨੇ ਆਪਣੀ ਭੈਣ ਦਾ ਨਾਮ ਦੇਖਿਆ, ਤਾਂ ਉਹ ਗਲਤ ਸੀ। ਜੈਸਿਕਾ ਦੀ ਬਜਾਇ ਕਲੇਅਰ ਨਾਮਕ ਔਰਤ ਨੂੰ ਉਸ ਦੀ ਭੈਣ ਵਜੋਂ ਸੂਚੀਬੱਧ ਕੀਤਾ ਗਿਆ ਸੀ (ਜੈਸਿਕਾ ਅਤੇ ਕਲੇਅਰ ਉਹਨਾਂ ਦੇ ਅਸਲੀ ਨਾਮ ਨਹੀਂ ਹਨ- ਔਰਤਾਂ ਦੀ ਪਛਾਣ ਸੁਰੱਖਿਅਤ ਰੱਖਣ ਲਈ, ਦੋਵਾਂ ਨੂੰ ਬਦਲਿਆ ਗਿਆ ਹੈ
ਖੋਜ ਕਰਨ ਤੋਂ ਕੁਝ ਹਫ਼ਤਿਆਂ ਬਾਅਦ, ਟੋਨੀ ਨੇ ਘਰੇਲੂ ਡੀਐਨਏ ਟੈਸਟਾਂ ‘ਚ ਸਾਹਮਣੇ ਆਈ ਜਾਣਕਾਰੀ ਬਾਰੇ ਐੱਨਐੱਚਐੱਸ ਟਰੱਸਟ ਨੂੰ ਦੱਸਿਆ, ਜੋ ਕਿ ਉਸ ਹਸਪਤਾਲ ਦੀ ਨਿਗਰਾਨੀ ਕਰਦਾ ਹੈ, ਜਿੱਥੇ ਕਲੇਅਰ ਅਤੇ ਜੈਸਿਕਾ ਨੂੰ ਬਦਲਿਆ ਗਿਆ ਸੀ।
ਟਰੱਸਟ ਨੇ ਇਸ ਦੀ ਜ਼ਿੰਮੇਵਾਰੀ ਲਈ, ਪਰ ਢਾਈ ਸਾਲ ਬਾਅਦ ਵੀ ਮੁਆਵਜ਼ਾ ਕਿੰਨਾ ਹੋਣਾ ਚਾਹੀਦਾ ਹੈ ਇਸ ‘ਤੇ ਅਜੇ ਸਹਿਮਤੀ ਨਹੀਂ ਬਣ ਸਕੀ ਹੈ। ਟੋਨੀ ਅਤੇ ਜੌਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਸ ਨੂੰ ਪਿਛਲੇ ਸਾਲ ਤੈਅ ਕੀਤਾ ਜਾਵੇਗਾ।
“ਅਸੀਂ ਐੱਨਐੱਚਐੱਸ ਰੈਜ਼ੋਲੂਸ਼ਨ ਨਾਲ ਸੰਪਰਕ ਕੀਤਾ ਜੋ ਐੱਨਐੱਚਐੱਸ ਵਿਰੁੱਧ ਸ਼ਿਕਾਇਤਾਂ ਨੂੰ ਸੰਭਾਲਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਬੀ ਸਵੈਪ ਇੱਕ “ਭਿਆਨਕ ਗਲਤੀ” ਸੀ, ਜਿਸ ਦੀ ਉਨ੍ਹਾਂ ਨੇ ਕਾਨੂੰਨੀ ਜ਼ਿੰਮੇਵਾਰੀ ਲਈ ਸੀ।”
ਹਾਲਾਂਕਿ, ਉਸ ‘ਚ ਕਿਹਾ ਗਿਆ ਕਿ ਇਹ ਇੱਕ “ਅਨੋਖਾ ਅਤੇ ਗੁੰਝਲਦਾਰ ਕੇਸ” ਸੀ ਅਤੇ ਅਜੇ ਵੀ ਬਕਾਇਆ ਮੁਆਵਜ਼ੇ ਦੀ ਰਕਮ ‘ਤੇ ਸਹਿਮਤ ਬਣਨ ਲਈ ਕੰਮ ਹੋ ਰਿਹਾ ਸੀ।
ਕਲੇਅਰ ਅਤੇ ਜੌਨ ਆਪਣੀਆਂ ਸਮਾਨਤਾਵਾਂ ਬਾਰੇ ਖੋਜ ਕਰ ਰਹੇ ਹਨ, ਜਿਵੇਂ ਕਿ ਕੱਪੜਿਆਂ ਅਤੇ ਭੋਜਨ ਵਿੱਚ ਉਹਨਾਂ ਦਾ ਸਵਾਦ, ਅਤੇ ਉਹ ਕਿਵੇਂ ਦੀ ਚਾਹ ਪੀਂਦੇ ਹਨ। ਉਹ ਆਇਰਲੈਂਡ ਵਿੱਚ ਛੁੱਟੀਆਂ ‘ਤੇ ਗਏ ਸਨ ਅਤੇ ਉਨ੍ਹਾਂ ਨੇ ਆਖਰੀ ਕ੍ਰਿਸਮਸ ਇਕੱਠੇ ਬਿਤਾਈ।
“ਅਸੀਂ ਬਹੁਤ ਨੇੜੇ ਆ ਗਏ ਹਾਂ,” ਕਲੇਅਰ ਆਪਣੇ ਨਵੇਂ ਖੋਜੇ ਪਰਿਵਾਰ ਬਾਰੇ ਕਹਿੰਦੀ ਹੈ। “ਮੈਂ ਉਨ੍ਹਾਂ ਨਾਲ ਜਿੰਨਾ ਹੋ ਸਕੇ ਓਨਾ ਸਮਾਂ ਬਿਤਾਉਣਾ ਚਾਹੁੰਗੀ, ਪਰ ਉਹ ਸਮਾਂ ਬੀਤ ਗਿਆ ਹੈ। ਉਹ ਮੇਰੇ ਤੋਂ ਖੋਹ ਲਿਆ ਗਿਆ ਸੀ।”
ਹੁਣ ਕਲੇਅਰ ਜੌਨ ਨੂੰ “ਮਾਂ” ਕਹਿੰਦੀ ਹੈ, ਜੌਨ ਮੈਨੂੰ ਦੱਸਦੀ ਹੈ ਕਿ ਜੈਸਿਕਾ ਹੁਣ ਇਸ ਤਰ੍ਹਾਂ ਨਹੀਂ ਕਹਿੰਦੀ। ਪਰ ਜੌਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਨੂੰ ਇੱਕ ਧੀ ਮਿਲ ਗਈ ਹੈ।