
ਡੇਰਾਬੱਸੀ ਤੋਂ ਕੈਨੇਡਾ ਦੀ ਰਾਜਧਾਨੀ ਓਟਾਵਾ ਪੜ੍ਹਾਈ ਲਈ ਗਈ ਆਮ ਆਦਮੀ ਪਾਰਟੀ (AAP) ਦੇ ਨੇਤਾ ਅਤੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੈਨੀ ਦੀ ਧੀ ਵੰਸ਼ਿਕਾ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ। 21 ਸਾਲਾਂ ਵੰਸ਼ਿਕਾ ਦੀ ਮ੍ਰਿਤਕ ਦੇਹ ਸਮੁੰਦਰ ਦੇ ਕੰਢੇ ਪਾਈ ਗਈ। ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ 22 ਤਾਰੀਖ ਨੂੰ ਉਸ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰ ਨੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਰਾਹੀਂ ਇੱਕ ਸੰਸਦ ਮੈਂਬਰ ਅਤੇ ਕੈਨੇਡਾ ਦੀ ਅੰਬੈਂਸੀ ਨੂੰ ਸੰਪਰਕ ਕੀਤਾ ਹੈ। ਮਾਮਲੇ ਦੀ ਜਲਦੀ ਜਾਂਚ ਅਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਓਹ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੀ ਸੀ। ਉਸਨੇ 12ਵੀਂ ਨਾਨ ਮੈਡੀਕਲ ਦੀ ਪਰੀਖਿਆ ਦੋ ਸਾਲ ਪਹਿਲਾਂ ਪਾਸ ਕੀਤੀ ਸੀ। ਇਸ ਦੇ ਬਾਅਦ ਉਹ ਕੈਨੇਡਾ ਚਲੀ ਗਈ ਸੀ, ਜਿੱਥੇ ਉਸਨੇ ਦੋ ਸਾਲ ਦਾ ਕੋਰਸ ਕੀਤਾ ਸੀ। 18 ਅਪ੍ਰੈਲ ਨੂੰ ਉਸਨੇ ਪਰੀਖਿਆ ਦਿੱਤੀ ਸੀ ਅਤੇ ਫਿਰ ਉਥੇ ਨੌਕਰੀ ਜੌਇਨ ਕੀਤੀ ਸੀ। ਪਰਿਵਾਰ ਦੇ ਅਨੁਸਾਰ, ਉਹ 22 ਅਪ੍ਰੈਲ ਨੂੰ ਘਰ ਤੋਂ ਨੌਕਰੀ ‘ਤੇ ਗਈ ਸੀ, ਪਰ ਉਸਦੇ ਬਾਅਦ ਉਹ ਵਾਪਸ ਨਹੀਂ ਆਈ ਸੀ। ਉਸਦੀ 25 ਅਪ੍ਰੈਲ ਨੂੰ ਆਇਲਟਸ ਦੀ ਪਰੀਖਿਆ ਸੀ।
ਪਰੀਖਿਆ ਵਾਲੇ ਦਿਨ ਉਸਦੀ ਸਹੇਲੀ ਨੇ ਉਸਨੂੰ ਕਈ ਵਾਰੀ ਫ਼ੋਨ ਕੀਤਾ, ਪਰ ਜਦੋਂ ਉਸਨੇ ਕਾਲ ਰਿਸੀਵ ਨਹੀਂ ਕੀਤੀ ਤਾਂ ਉਸਨੂੰ ਸੰਦੇਹ ਹੋਇਆ। ਇਸ ਤੋਂ ਬਾਅਦ ਉਸਦੀ ਸਹੇਲੀ ਉਸਦੇ ਘਰ ਪੁੱਜੀ। ਜਿੱਥੇ ਜਾ ਕੇ ਪਤਾ ਲੱਗਾ ਕਿ ਉਹ 22 ਅਪ੍ਰੈਲ ਨੂੰ ਨੌਕਰੀ ਉੱਤੇ ਗਈ ਸੀ ਅਤੇ ਉਸਦੇ ਬਾਅਦ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਸਨੇ ਭਾਰਤ ਵਿੱਚ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਆਪਣੇ ਸਤਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਫਿਰ ਉਸਨੇ ਉਥੇ ਦੇ ਸੰਸਦ ਮੈਂਬਰ ਅਤੇ ਭਾਰਤੀ ਮੂਲ ਦੇ ਲੋਕਾਂ ਨਾਲ ਸੰਪਰਕ ਕੀਤਾ। ਪਤਾ ਲੱਗਾ ਕਿ ਉਸਦੀ ਲਾਸ਼ ਸਮੁੰਦਰ ਕੰਢੇ ਤੋਂ ਮਿਲੀ ਹੈ।