MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ, ਨਸ਼ੇ ਦੀ ਲਤ ਵਿਰੁੱਧ ਜੰਗੀ ਮੁਹਿੰਮ ਇਕ ਡਰਾਮਾ
MLA Kunwar Vijay Pratap Singh said the war campaign against drug addiction was a drama.


MLA Kunwar Vijay Pratap Singh said the war campaign against drug addiction was a drama.

ਆਮ ਆਦਮੀ ਪਾਰਟੀ ਤੋਂ ਕੱਢ ਦਿੱਤੇ ਗਏ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਦੀ ਕੋਈ ਹੌਂਦ ਹੀ ਨਹੀਂ ਹੈ, ਤਾਂ ਮੈਨੂੰ ਕਿਸ ਨੇ ਕੱਢ ਦਿੱਤਾ। ਪਾਰਟੀ ਸੁਪਰੀਮੋ ਸਮੇਤ ਸਾਰੇ ਆਗੂ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਪਾਰਟੀ ਤਾਂ ਰਹੀ ਹੀ ਨਹੀਂ ਹੈ। ਹੁਣ ਬਰਖਾਸਤਗੀ ਦੀ ਕਾਰਵਾਈ ਤੋਂ ਪਹਿਲਾਂ ਪਾਰਟੀ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ।
ਕੁੰਵਰ ਨੇ ਕਿਹਾ ਕਿ ਉਹ ਆਪਣੀ ਆਈਪੀਐਸ ਨੌਕਰੀ ਛੱਡਣ ਤੋਂ ਬਾਅਦ ਰਾਜਨੀਤੀ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਨੌਂ ਸਾਲ ਦੀ ਸੇਵਾ ਬਾਕੀ ਸੀ। ਉਨ੍ਹਾਂ ਨੇ ਪੰਜਾਬ ਦੇ ਹੱਕਾਂ ਅਤੇ ਸੱਚ ਲਈ ਆਪਣੀ ਨੌਕਰੀ ਛੱਡ ਦਿੱਤੀ ਸੀ। ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਇਕ ਵਿਧਾਇਕ ਅਤੇ ਇਕ ਸਮਾਜ ਸੇਵਕ ਹੋਣ ਦੇ ਨਾਤੇ ਉਹ ਇਸ ਲਈ ਲੜਦੇ ਰਹਿਣਗੇ। ਬਰਗਾੜੀ ਮਾਮਲੇ ਵਿਚ ਹੁਣ ਤੱਕ ਇਨਸਾਫ਼ ਨਹੀਂ ਮਿਿਲਆ। ਮੁੱਖ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਸ ਦਾ ਜਿਆਦਾ ਦੁੱਖ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਇਆ ਹੈ। ਉਸ ਦਿਨ ਉਪਰੋਕਤ ਦੋਵਾਂ ਆਗੂਆਂ ਦਾ ਇੰਟਰਨੈੱਟ ਮੀਡੀਆ ‘ਤੇ ਕੋਈ ਟਵੀਟ ਨਹੀਂ ਆਇਆ। ਕੇਜਰੀਵਾਲ ਨੇ ਕਈ ਵਾਰ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਇਨਸਾਫ਼ ਹੋਵੇਗਾ। ਉਹ ਦਿੱਲੀ ਗਏ ਸਨ ਕਿ ਇਨਸਾਫ਼ ਦਿਓ ਹੋਰ ਕੁਝ ਨਹੀਂ ਚਾਹੀਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਕ ਨਿੱਜੀ ਚੈਨਲ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਦੋਸ਼ੀਆਂ ਨਾਲ ਸੁਲ੍ਹਾ ਕਰ ਲਈ ਸੀ। ਇਹ ਸਾਰਾ ਪੰਜਾਬ ਜਾਣਦਾ ਹੈ। ਅਸਤੀਫ਼ੇ ਦੌਰਾਨ ਉਨ੍ਹਾਂ ਦਾ ਜੋ ਸਟੈਂਡ ਸੀ, ਉਹ ਅੱਜ ਵੀ ਉਹੀ ਹੈ। ਪਰ ਸਾਰਿਆਂ ਨੇ ਆਪਣਾ ਸਟੈਂਡ ਬਦਲ ਲਿਆ।
ਕੁੰਵਰ ਨੇ ਕਿਹਾ ਕਿ ਉਨ੍ਹਾਂ ਦੀ 25 ਸਾਲਾਂ ਦੀ ਇਮਾਨਦਾਰੀ ਨੂੰ ਅੱਗੇ ਰੱਖਿਆ ਗਿਆ ਸੀ। ਚੋਣਾਂ ਦੌਰਾਨ ਉਨ੍ਹਾਂ ਦੀ ਫੋਟੋ ਵਰਤੀ ਗਈ ਸੀ। ਮੇਰੇ ਨਾਮ ‘ਤੇ ਵੋਟਾਂ ਮੰਗੀਆਂ ਗਈਆਂ ਸਨ। ਪਰ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ। ਹੁਣ ਗੈਂਗਸਟਰ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਅਤੇ ਉਹ ਕਿਸੇ ਵੀ ਗੈਂਗਸਟਰ ਜਾਂ ਮਾਫੀਆ ਨਾਲ ਸਟੇਜ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਨੇ ਗੈਂਗਸਟਰਾਂ ਅਤੇ ਮਾਫੀਆ ਵਿਰੁੱਧ ਕਾਰਵਾਈ ਕੀਤੀ ਸੀ ਅਤੇ ਹੁਣ ਉਹ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਦਾ ਕੀ ਕਰ ਲਿਆ। ਉਹ ਸਿਸੋਦੀਆ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਉਨ੍ਹਾ ਨੂੰ ਇਕ ਸੁਲਝਿਆ ਨੇਤਾ ਮੰਨਦੇ ਸਨ। ਸਵਰਾਜ ਨਾਂ ਦੀ ਇਕ ਕਿਤਾਬ ਆਪਣੇ ਹੱਥ ਵਿਚ ਫੜਦੇ ਹੋਏ ਕੁੰਵਰ ਨੇ ਕਿਹਾ ਕਿ ਸਿਸੋਦੀਆ ਬਹੁਤ ਸਮਾਂ ਪਹਿਲਾਂ ਸਵਰਾਜ ਨੂੰ ਛੱਡ ਗਏ ਸਨ। ਪਰ ਇਸ ਸਮੇਂ ਸਿਸੋਦੀਆ ਬਹੁਤ ਬਦਲ ਗਏ ਹਨ। ਦਿੱਲੀ ਦੇ ਲੋਕ ਵੀ ਸਮਝਦਾਰ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਭਾਈਚਾਰੇ ਦੇ ਹਨ। ਜੇਕਰ ਪਾਰਟੀ ਵਿਚ 1-2-3 ਨੰਬਰ ਵਾਲੇ ਲੋਕ ਹਾਰ ਜਾਂਦੇ, ਤਾਂ ਪਾਰਟੀ ਦਾ ਵਜੂਦ ਖਤਮ ਹੋ ਜਾਂਦਾ। ਜੇਕਰ ਕੋਈ ਹੌਂਦ ਹੁੰਦੀ, ਤਾਂ ਕੇਜਰੀਵਾਲ ਮੁੱਖ ਮੰਤਰੀ ਹੁੰਦੇ। ਜੇਕਰ ਸਾਡਾ ਸੱਜਾ ਅਤੇ ਖੱਬਾ ਹੱਥ…। ਸਾਡੇ ਕੋਲ ਕੁੰਵਰ ਵਰਗਾ ਬਹਾਦਰ ਅਫ਼ਸਰ ਹੈ, ਤਾਂ ਅਸੀਂ ਛੇ ਮਹੀਨਿਆਂ ਵਿਚ ਨਸ਼ਾ ਖਤਮ ਕਰ ਦੇਵਾਂਗੇ। ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨਾਲ ਇੱਕ ਵਾਰ ਵੀ ਨਸ਼ੇ ਦੀ ਲਤ ਬਾਰੇ ਗੱਲ ਨਹੀਂ ਕੀਤੀ ਗਈ। ਕੁੰਵਰ ਨੇ ਕਿਹਾ ਕਿ ਅੱਜ ਨਸ਼ੇ ਦੀ ਲਤ ਵਿਰੁੱਧ ਜੰਗੀ ਮੁਹਿੰਮ ਇਕ ਡਰਾਮਾ ਹੈ।
