ਗੁਰਦੁਆਰੇ ਦੇ ਲੰਗਰ ਹਾਲ ‘ਚ ਭਰਾ ਨੇ ਗੋਲੀ ਮਾਰਕੇ ਭੈਣ ਦਾ ਕੀਤਾ ਕਤਲ, ਭੈਣ ਨੇ ਕਰਵਾਈ ਸੀ ਲਵ ਮੈਰਿਜ
Brother sentenced his sister to death for arranging a love marriage, shot her while she was serving in a langar hall


Brother sentenced his sister to death for arranging a love marriage, shot her while she was serving in a langar hall

ਮੋਗਾ ਦੇ ਪਿੰਡ ਦੋਲੇਵਾਲਾ ’ਚ ਇੱਕ ਦਿਲ ਦਹਿਲਾ ਦੇਣ ਵਾਲਾ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਨੇ ਆਪਣੀ ਹੀ ਭੈਣ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਕੁੜੀ ਦੀ ਪਛਾਣ ਸਿਮਰਨ ਵਜੋਂ ਹੋਈ ਹੈ, ਜੋ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਇੱਕ ਸਮਾਗਮ ਦੌਰਾਨ ਸੇਵਾ ਕਰ ਰਹੀ ਸੀ। ਸੇਵਾ ਦੌਰਾਨ ਹੀ ਉਸ ਦੇ ਭਰਾ ਹਰਮਨ ਨੇ ਗੋਲੀ ਚਲਾਈ ਜੋ ਸਿੱਧੀ ਸਿਰ ’ਚ ਲੱਗੀ ਅਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਕੁੜੀ ਦੇ ਗੁਆਂਢੀ ਅਮਰਜੀਤ ਸਿੰਘ ਨੇ ਦੱਸਿਆ ਕਿ, ‘ਸਿਮਰਨ ਇੱਕ ਮਹਾਜਨ ਪਰਿਵਾਰ ਨਾਲ ਸਬੰਧਿਤ ਕੁੜੀ ਸੀ ਅਤੇ ਉਸ ਨੇ ਤਿੰਨ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਰਾਏ ਸਿੱਖ ਪਰਿਵਾਰ ਦੇ ਲੜਕੇ ਨਾਲ ਵਿਆਹ ਕੀਤਾ ਸੀ। ਪਰਿਵਾਰਕ ਅਸਹਿਮਤੀ ਕਾਰਨ, ਉਸ ਦਾ ਭਰਾ ਹਰਮਨ ਵਿਦੇਸ਼ ਚਲਾ ਗਿਆ ਸੀ। ਥੋੜੇ ਸਮੇਂ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਿਸ ਆਇਆ ਸੀ, ਉਸ ਨੇ ਆਪਣੇ ਗੁੱਸੇ ਨੂੰ ਹੱਦ ਤੋਂ ਜ਼ਿਆਦਾ ਵਧਾ ਲਿਆ ਅਤੇ ਗੁਰਦੁਆਰੇ ’ਚ ਹੀ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ।’
ਮੇਰੇ ਬੇਟੇ ਨੇ ਆਪਣੇ ਹੀ ਪਿੰਡ ਦੀ ਕੁੜੀ ਸਿਮਰਨ ਨਾਲ ਤਿੰਨ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਦੋਵੋਂ ਸੁਖੀ ਵੱਸਦੇ ਸਨ। ਅੱਜ ਪਿੰਡ ਦੇ ਗੁਰੂਘਰ ਵਿੱਚ ਸੇਵਾ ਕਰ ਰਹੀ ਮੇਰੀ ਨੂੰਹ ਸਿਮਰਨ ਨੂੰ ਉਸ ਦੇ ਸਕੇ ਭਰਾ ਨੇ ਸਿਰ ਵਿੱਚ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ। ਮੇਰਾ ਇੱਕਲੌਤਾ ਪੁੱਤਰ ਸੀ ਅਤੇ ਵਿਆਹ ਕਰਵਾ ਕੇ ਉਹ ਬਹੁਤ ਖੁਸ਼ ਸੀ, ਪਰ ਕੁੜੀ ਦਾ ਭਰਾ ਪਹਿਲੇ ਦਿਨ ਤੋਂ ਹੀ ਇਸ ਲਵ ਮੈਰਿਜ ਦੇ ਖ਼ਿਲਾਫ਼ ਸੀ। ਉਸ ਨੇ ਰੰਜਿਸ਼ ਨੂੰ ਕੱਢਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੂੰ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। –ਗੁਰਜੀਤ ਕੌਰ, ਮ੍ਰਿਤਕਾ ਦੀ ਸੱਸ
