ਪੰਜਾਬ ‘ਚ ਟਰੈਫਿਕ ਪੁਲਿਸ ਦਾ ਕਮਾਲ… ਘਰ ‘ਚ ਖੜ੍ਹੀ ਕਾਰ ਦਾ ਕੀਤਾ ਹੈਲਮੇਟ ਦਾ ਚਲਾਨ !
Amazing feat of traffic police... issued a helmet challan for a car parked at home!


Amazing feat of traffic police… issued a helmet challan for a car parked at home!

ਪੰਜਾਬ ‘ਚ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਬਣਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਨੂੰ ਲੈਕੇ ਸਖ਼ਤ ਕਾਨੂੰਨ ਬਣਾਏ ਜਾ ਰਹੇ ਹਨ। ਜੇਕਰ ਕੋਈ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਲਾਇਆ ਜਾਂਦਾ ਹੈ ਪਰ ਜੇਕਰ ਕੋਈ ਗੱਡੀ ਸੜਕ ਉੱਤੇ ਚੱਲਣ ਦੀ ਬਜਾਏ ਘਰ ਵਿੱਚ ਖੜ੍ਹੀ ਹੋਵੇ ਅਤੇ ਉਸ ਦਾ ਚਲਾਨ ਹੋ ਜਾਵੇ ਤਾਂ ਹਰ ਕੋਈ ਹੈਰਾਨੀ ਹੋ ਸਕਦਾ ਹੈ। ਅਜਿਹਾ ਹੀ ਹੈਰਾਨੀ ਭਰਿਆ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰ ਵਿੱਚ ਖੜ੍ਹੀ ਗੱਡੀ ਦਾ ਚਲਾਨ ਹੋ ਗਿਆ ਅਤੇ ਚਲਾਨ ਵੀ ਅਜਿਹਾ ਕਿ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ।
ਕਾਰ ਦਾ ਹੈਲਮੇਟ ਦਾ ਚਲਾਨ !
ਦਰਅਸਲ ਅਨੌਖੇ ਚਲਾਨ ਦਾ ਮਾਮਲਾ ਲੁਧਿਆਣਾ ਦੇ ਰਹਿਣ ਵਾਲੇ ਕਾਰ ਮਾਲਿਕ ਹਰਜਿੰਦਰ ਸਿੰਘ ਦਾ ਹੋਇਆ ਹੈ, ਜਿਨ੍ਹਾਂ ਦੀ ਘਰ ਵਿੱਚ ਖੜ੍ਹੀ ਕਾਰ ਦਾ ਚਲਾਨ ਹੋ ਗਿਆ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਹ ਚਲਾਨ ਹੈਲਮੇਟ ਨਾ ਪਾਉਣ ਦੀ ਕੀਤਾ ਗਿਆ ਹੈ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਕਾਰ ਦਾ ਮਾਲਿਕ ਹਰਜਿੰਦਰ ਸਿੰਘ ਆਪਣੀ ਡਿਊਟੀ ‘ਤੇ ਤੈਨਾਤ ਸੀ ਅਤੇ ਉਸ ਦੀ ਕਾਰ ਘਰ ਖੜ੍ਹੀ ਸੀ। ਇਸ ਦੌਰਾਨ ਉਨ੍ਹਾਂ ਦੇ ਫੋਨ ‘ਤੇ ਮੈਸੇਜ ਆਇਆ ਕਿ ਗੱਡੀ ਦਾ ਚਲਾਨ ਹੋਇਆ ਹੈ, ਜਦ ਧਿਆਨ ਨਾਲ ਮੈਸੇਜ ਪੜ੍ਹਿਆ ਤਾਂ ਦੇਖਿਆ ਕਿ ਇਹ ਚਲਾਨ ਹੈਲਮੇਟ ਦਾ ਕੀਤਾ ਗਿਆ ਹੈ।
