Punjab

ਵੱਡੀ ਕਾਰਵਾਈ; ਡਰੱਗ ਕੇਸ ‘ਚ ਫਰਾਰ ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ

Famous Punjabi singer absconding in drug case arrested

Famous Punjabi singer absconding in drug case arrested

ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ‘ਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏਜੰਸੀ ਨੇ 36 ਕਿਲੋ ਅਫੀਮ ਦੀ ਤਸਕਰੀ ਦੇ ਪੁਰਾਣੇ ਮਾਮਲੇ ‘ਚ 10 ਸਾਲ ਤੋਂ ਫਰਾਰ ਚੱਲ ਰਹੇ ਦੋਸ਼ੀ ਅਤੇ ਮਸ਼ਹੂਰ ਪੰਜਾਬੀ ਗਾਇਕ ਜਗੀਰ ਸਿੰਘ ਉਰਫ਼ ਬਾਜ਼ ਸਰਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਰਿਆਣਾ ਦੇ ਸਿਰਸਾ ਨਾਲ ਸੰਬੰਧਤ ਜਗੀਰ ਸਿੰਘ, ਜਿਸ ਨੂੰ ‘ਬਾਜ਼’ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, 2016 ਵਿੱਚ ਇੱਕ ਡਰੱਗਜ਼ ਮਾਮਲੇ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਉਸ ਵਕਤ ਉਸ ਦੇ ਖਿਲਾਫ 36 ਕਿਲੋ 150 ਗ੍ਰਾਮ ਅਫੀਮ ਦੀ ਤਸਕਰੀ ਦਾ ਕੇਸ ਦਰਜ ਹੋਇਆ ਸੀ।

Back to top button