PoliticsPunjab

ਸਰਪੰਚ ਦੇ ਪੁੱਤ ਨੇ ਮੇਲੇ ‘ਚ ਕੀਤੀ ਹਵਾਈ ਫਾਇਰਿੰਗ, ਵੀਡੀਓ ਵਾਇਰਲ

Sarpanch's son fires in the air at a fair, video goes viral

Sarpanch’s son fires in the air at a fair, video goes viral

ਜਲਾਲਾਬਾਦ ਦੇ ਪਿੰਡ ਛੋਟਾ ਫਲੀਆਂਵਾਲਾ ਤੋਂ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਜਿੱਥੇ ਸਾਬਕਾ ਸਰਪੰਚ ਦੇ ਪੁੱਤਰ ਨੇ ਮੇਲੇ ਵਿੱਚ ਹਵਾਈ ਫਾਇਰਿੰਗ ਕੀਤੀ। ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ। ਵੀਡੀਓ ਵਾਇਰਲ ਹੋਣ ‘ਤੇ ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਅਤੇ ਪਿਤਾ-ਪੁੱਤਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਪਿੰਡ ਛੋਟਾ ਫਲੀਆਂਵਾਲਾ ਦਾ ਹੈ। ਜਿੱਥੇ ਪੀਰ ਬਾਬਾ ਹਾਜੀਸ਼ਾਹ ਦੀ ਦਰਗਾਹ ‘ਤੇ ਮੇਲਾ ਲਗਾਇਆ ਗਿਆ ਸੀ ਤੇ ਮੇਲੇ ਵਿੱਚ ਸਟੇਜ ਦੇ ਨੇੜੇ, ਸਥਾਨਕ ਸਾਬਕਾ ਸਰਪੰਚ ਬਲਵੀਰ ਸਿੰਘ ਦੇ ਪੁੱਤਰ ਭਲਵਾਨ ਸਿੰਘ ਨੇ ਹਵਾਈ ਫਾਇਰਿੰਗ ਕੀਤੀ ਅਤੇ ਵੀਡੀਓ ਬਣਾਈ। ਜਿਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ। ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਬਲਵੀਰ ਸਿੰਘ ਅਤੇ ਉਸਦੇ ਪੁੱਤਰ ਭਲਵਾਨ ਸਿੰਘ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ

Back to top button