ਲੁਧਿਆਣਾ/ GIN
ਐਤਵਾਰ ਸਵੇਰੇ ਦੋ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਨਹਿਰ ‘ਚੋਂ ਮਿਲੀ। ਉਸ ਨੂੰ ਉਸ ਦੇ ਤਾਏ ਨੇ ਨਹਿਰ ‘ਚ ਡੋਬ ਕੇ ਮਾਰ ਦਿੱਤਾ। ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਪਰਿਵਾਰ ਵਿੱਚ ਫੁੱਟ ਕਾਰਨ। ਪੁਲੀਸ ਲਾਸ਼ ਨੂੰ ਨਹਿਰ ਵਿੱਚੋਂ ਕਢਵਾ ਰਹੀ ਹੈ। ਮੁਲਜ਼ਮ ਤਾਇਆ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਤਾਇਆ ਸਵਰਨ ਸਿੰਘ ਨਾਲ ਜਲੰਧਰ ਬਾਈਪਾਸ ‘ਤੇ ਫਲ ਲੈਣ ਗਿਆ 7 ਸਾਲਾ ਸਹਿਜਪ੍ਰੀਤ ਘਰ ਨਹੀਂ ਪਰਤਿਆ। ਪੁਲੀਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਪਰ ਪੁਲੀਸ ਨੇ ਬੱਚੇ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਪਿਛਲੇ 2 ਦਿਨਾਂ ਤੋਂ ਪੁਲਿਸ ਪੁੱਛਗਿੱਛ ‘ਚ ਰੁੱਝੀ ਹੋਈ ਸੀ।
ਪੁੱਛਗਿੱਛ ਦੌਰਾਨ ਤਾਇਆ ਟੁੱਟ ਗਿਆ ਅਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਦੇ ਇਸ਼ਾਰੇ ‘ਤੇ ਨਹਿਰ ‘ਚੋਂ ਲਾਸ਼ ਬਰਾਮਦ ਹੋਈ
ਕਿਵੇਂ ਵਾਪਰਿਆ ਸਾਰਾ ਘਟਨਾਕ੍ਰਮ
ਲੁਧਿਆਣਾ ਦੇ ਸਹਾਇਕ ਕਮਿਸ਼ਨਰ ਹਰੀਸ਼ ਬਹਿਲ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ”19 ਅਗਸਤ ਨੂੰ ਮਾਡਲ ਟਾਊਨ ਥਾਣੇ ਵਿੱਚ ਹਰਸਿਮਰਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਅੱਠ ਸਾਲ ਦਾ ਬੱਚਾ ਸਹਿਜਪ੍ਰੀਤ ਸਿੰਘ ਸਪੁੱਤਰ ਜਗਜੀਤ ਸਿੰਘ 17 ਅਗਸਤ ਰਾਤ ਦਾ ਲਾਪਤਾ ਹੈ।”
”ਉਨ੍ਹਾਂ ਦੇ ਹੀ ਦੱਸਣ ਮੁਤਾਬਕ ਬੱਚਾ ਗਲੀ ਵਿੱਚ ਹੀ ਸਾਈਕਲ ਚਲਾ ਰਿਹਾ ਸੀ ਅਤੇ ਉਸ ਤੋਂ ਬਾਅਦ ਮਿਲ ਨਹੀਂ ਰਿਹਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਹੀ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਸੀ।’

”ਜਾਂਚ ਦੌਰਾਨ ਸਾਨੂੰ ਪਤਾ ਚੱਲਿਆ ਕਿ ਬੱਚਾ ਆਪਣੇ ਹੀ ਤਾਏ ਜਿਸ ਦਾ ਨਾਮ ਸਵਰਨਜੀਤ ਸਿੰਘ ਹੈ, ਉਸਦੇ ਨਾਲ ਹੀ ਰਾਤ ਨੂੰ ਗਿਆ ਸੀ।”
”ਜਦੋਂ ਸਵਰਨਜੀਤ ਸਿੰਘ ਨੂੰ ਅਸੀਂ ਪੁੱਛਗਿੱਛ ਲਈ ਲਿਆਂਦਾ ਤਾਂ ਪਤਾ ਚੱਲਿਆ ਕਿ ਪਿੰਡ ਦੇ ਕੋਲ ਹੀ ਗੁਰਦੁਆਰਾ ਰਾਮਗੜ੍ਹੀਆ ਹੈ। ਉੱਥੇ ਤੱਕ ਬੱਚਾ ਆਪਣੇ ਸਾਈਕਲ ਉੱਤੇ ਉਸ ਦੇ ਨਾਲ ਹੀ ਆਇਆ, ਉੱਥੇ ਉਸ ਨੇ ਸਾਈਕਲ ਰਖਵਾ ਦਿੱਤਾ।’
”ਸਵਰਨਜੀਤ ਸਿੰਘ ਨੇ ਬੱਚੇ ਨੂੰ ਕਿਹਾ ਕਿ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ। ਫਿਰ ਲਾਡੋਵਾਲ ਤੋਂ ਵਾਪਸ ਆ ਗਿਆ ਕਿਉਂਕਿ ਬੱਚਾ ਕਹਿ ਰਿਹਾ ਸੀ ਕਿ ਹਨੇਰਾ ਬਹੁਤ ਹੋ ਗਿਆ ਹੈ ਅਤੇ ਮੈਨੂੰ ਨੀਂਦ ਆ ਰਹੀ ਹੈ।”
ਹਰੀਸ਼ ਬਹਿਲ ਨੇ ਅੱਗੇ ਦੱਸਿਆ, ‘ਫਿਰ ਤਾਏ ਨੇ ਬੱਚੇ ਨੂੰ ਕਿਹਾ ਕਿ ਮੈਂ ਤੈਨੂੰ ਜਲੰਧਰ ਬਾਈਪਾਸ ਤੋਂ ਫ਼ਲ ਲੈ ਦਿੰਦਾ ਹਾਂ। ਜਲੰਧਰ ਬਾਈਪਾਸ ਤੋਂ ਇਹ ਕਟਾਣਾ ਸਾਹਿਬ ਚਲੇ ਗਏ। ਉੱਥੋਂ ਇਹ ਸਵੇਰੇ ਨਿਕਲੇ ਅਤੇ ਦੋਰਾਹਾ ਨਹਿਰ ਦੇ ਨੇੜੇ ਹੀ ਗੁਰਦੁਆਰਾ ਅਜਨੌਦ ਸਿੰਘ ਆ ਗਏ। ਉੱਥੇ ਇਹ ਦਸ ਕੁ ਮਿੰਟ ਰੁਕੇ ਹਨ।”
ਫਿਰ ਇਹ ਨਹਿਰੋ-ਨਹਿਰ ਨਿਕਲੇ ਹਨ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਖ਼ੁਦ ਸਵੇਰੇ ਅੱਠ-ਨੌਂ ਵਜੇ ਇਕੱਲਾ ਘਰ ਵਾਪਸ ਆ ਗਿਆ ਸੀ। ਉੱਥੋਂ ਸਾਨੂੰ ਸ਼ੱਕ ਪਿਆ ਕਿ ਇਸੇ ਨੇ ਬੱਚੇ ਨੂੰ ਉੱਥੇ ਹੀ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਹੈ।








