Punjab

ਕਬੱਡੀ ਖੇਡ ਦੀ ਦੁਨੀਆ ਵਿੱਚ ਗੈਂਗਸਟਰ ‘ਤੇ ਡਰੱਗ ਮਾਫੀਆ ਦੀ ਘੁਸਪੈਠ, ਗੈਂਗਸਟਰਾਂ ਨੇ ਕਬੱਡੀ ਦੇ ਮੈਦਾਨ ਖੂਨ ਨਾਲ ਰੰਗੇ!

Gangsters and drug mafia intrude into the world of Kabaddi, gangsters stain the Kabaddi fields with blood!

Gangsters and drug mafia intrude into the world of Kabaddi, gangsters stain the Kabaddi fields with blood!

ਕਪੂਰਥਲਾ ਤੋਂ ਸਾਲ 2020 ਵਿੱਚ ਸ਼ੁਰੂ ਹੋਇਆ ਕਬੱਡੀ ਖਿਡਾਰੀਆਂ ਦਾ ਕਤਲੇਆਮ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਤਿੰਨ ਸਾਲਾਂ ਵਿੱਚ ਹੀ ਕਬੱਡੀ ਦੇ 10 ਹੋਣਹਾਰ ਖਿਡਾਰੀਆਂ ਦਾ ਕਤਲ ਹੋ ਚੁੱਕਾ ਹੈ। ਇਨ੍ਹਾਂ ਵਿੱਚ ਕੌਮਾਂਤਰੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਤੇ ਸੰਦੀਪ ਨੰਗਲ ਅੰਬੀਆ ਸ਼ਾਮਲ ਹਨ। ਹੁਣ ਲੁਧਿਆਣਾ ਦੀ ਤਾਜ਼ਾ ਘਟਨਾ ਦਿਲ ਦਹਿਲਾਉਣ ਵਾਲੀ ਹੈ। ਲੁਧਿਆਣਾ ਵਿੱਚ 31 ਅਕਤੂਬਰ ਨੂੰ ਕਬੱਡੀ ਖਿਡਾਰੀ ਤੇਜਪਾਲ ਤੇ 4 ਨਵੰਬਰ ਨੂੰ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਸੂਤਰਾਂ ਮੁਤਾਬਕ ਇਹ ਕਤਲੇਆਮ ਗੈਂਗਵਾਰ ਦਾ ਹੀ ਹਿੱਸਾ ਹੈ। ਗੈਂਗਸਟਰ ਕਬੱਡੀ ਟੂਰਨਾਮੈਂਟਾਂ ਨਾਲ ਸਿੱਧੇ ਤੌਰ ਉਪਰ ਜੁੜੇ ਹਨ। ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਸ਼ਿਕਾਰ ਕਬੱਡੀ ਖਿਡਾਰੀ ਹੋ ਰਹੇ ਹਨ। ਇਸੇ ਤਹਿਤ ਹੀ ਪਿਛਲੇ ਤਿੰਨ ਸਾਲਾਂ ਵਿੱਚ ਹੀ ਕਬੱਡੀ ਦੇ 10 ਹੋਣਹਾਰ ਖਿਡਾਰੀਆਂ ਦਾ ਕਤਲ ਹੋ ਚੁੱਕਾ ਹੈ। ਪੁਲਿਸ ਰਿਕਾਰਡ ਮੁਤਾਬਕ ਮਈ 2020 ਵਿੱਚ ਕਪੂਰਥਲਾ ਅੰਦਰ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦਾ ਕਤਲ ਕਰ ਦਿੱਤਾ ਗਿਆ। 

 ਅਗਸਤ 2020 ਵਿੱਚ ਬਟਾਲਾ ਵਿਖੇ ਗੁਰਮੇਜ ਸਿੰਘ, ਮਾਰਚ 2022ਵਿੱਚ ਜਲੰਧਰ ਵਿਖੇ ਸੰਦੀਪ ਸਿੰਘ ਨੰਗਲ ਅੰਬੀਆ, ਅਪ੍ਰੈਲ 2022ਵਿੱਚ ਪਟਿਆਲਾ ਵਿਖੇ ਧਰਮਿੰਦਰ ਸਿੰਘ, ਸਤੰਬਰ 2023 ਵਿੱਚ ਕਪੂਰਥਲਾ ਵਿਖੇ ਹਰਦੀਪ ਸਿੰਘ, ਨਵੰਬਰ 2024 ਵਿੱਚ ਤਰਨ ਤਾਰਨ ਵਿਖੇ ਸੁਖਵਿੰਦਰ ਸਿੰਘ ਨੋਨੀ, ਮਈ 2025 ਵਿੱਚ ਲੁਧਿਆਣਾ ਵਿਖੇ ਜਗਵਿੰਦਰ, ਜੂਨ 2025 ਵਿੱਚ ਪੰਚਕੂਲਾ ਵਿਖੇ ਸੋਨੂੰ ਨੋਲਟਾ, ਅਕਤੂਬਰ 2025 ਵਿੱਚ ਲੁਧਿਆਣਾ ਵਿਖੇ ਤੇਜਪਾਲ ਸਿੰਘ ਤੇ ਨਵੰਬਰ 2025 ਵਿੱਚ ਲੁਧਿਆਣਾ ਵਿਖੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। 

ਦੂਜੇ ਪਾਸੇ ਲਗਾਤਾਰ ਹੋ ਰਹੇ ਇਨ੍ਹਾਂ ਕਤਲਾਂ ਨਾਲ ਕਬੱਡੀ ਤੇ ਅਪਰਾਧ ਦੀ ਕਾਲੀ ਦੁਨੀਆ ਵਿਚਾਲੇ ਗੱਠਜੋੜ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਪੰਜਾਬ ਵਿੱਚ ਕਬੱਡੀ ਪੈਸੇ, ਤਾਕਤ ਤੇ ਪ੍ਰਸਿੱਧੀ ਦਾ ਸਮਾਨਾਰਥੀ ਬਣ ਗਈ ਹੈ। ਇਸੇ ਕਰਕੇ ਹੀ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਕਬੱਡੀ ਦੇ ਮੈਦਾਨ ਖੂਨ ਨਾਲ ਰੰਗੇ ਗਏ ਹਨ। ਗੁਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਪੰਜਾਬ ਤੋਂ ਲੈ ਕੇ ਕੈਨੇਡਾ, ਅਮਰੀਕਾ ਤੇ ਯੂਕੇ ਤੱਕ ਦੇ ਖਿਡਾਰੀਆਂ ਅੰਦਰ ਸਹਿਮ ਹੈ। ਹਾਲ ਹੀ ਵਿੱਚ ਗੈਂਗਸਟਰਾਂ ਨੇ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਨਾਮ ‘ਤੇ ਅਮਰੀਕਾ ਤੇ ਕੈਨੇਡਾ ਵਿੱਚ ਹੋ ਰਹੇ ਕਬੱਡੀ ਕੱਪ ਟੂਰਨਾਮੈਂਟਾਂ ਨੂੰ ਧਮਕੀਆਂ ਦਿੱਤੀਆਂ ਤੇ ਬੰਦ ਕਰਾ ਦਿੱਤੇ। ਕਬੱਡੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਗੈਂਗਸਟਰ ਖਿਡਾਰੀਆਂ ਨੂੰ ਮੈਚ ਫਿਕਸ ਕਰਨ ਜਾਂ ਉਨ੍ਹਾਂ ਦੀਆਂ ਲੀਗਾਂ ਵਿੱਚ ਸ਼ਾਮਲ ਹੋਣ ਲਈ ਧਮਕੀਆਂ ਦਿੰਦੇ ਹਨ। 

Back to top button