PunjabIndiapolitical

ਭਾਜਪਾ ਵਲੋਂ ਵੱਡਾ ਫੇਰਬਦਲ: ਸਾਬਕਾ CM ਬਣੇ ਪੰਜਾਬ ਭਾਜਪਾ ਦੇ ਇੰਚਾਰਜ, 13 ਰਾਜਾਂ ਦੇ ਇੰਚਾਰਜਾਂ ਦਾ ਐਲਾਨ

ਚੰਡੀਗੜ੍ਹ/ JS MANN/ SS CHAHAL

ਭਾਜਪਾ ਨੇ ਰਾਜਾਂ ਦੇ ਇੰਚਾਰਜਾਂ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਦਿੱਗਜ ਨੇਤਾ ਵਿਨੋਦ ਤਾਵੜੇ  (Vinod Tawre) ਨੂੰ ਬਿਹਾਰ ਦਾ ਇੰਚਾਰਜ ਬਣਾਇਆ ਗਿਆ ਹੈ। ਛੱਤੀਸਗੜ੍ਹ ਵਿੱਚ ਓਮ ਮਾਥੁਰ (Om Mathur) ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਜ਼ਿੰਮੇਵਾਰੀ ਮੰਗਲ ਪਾਂਡੇ ਨੂੰ ਦਿੱਤੀ ਗਈ ਹੈ। ਮੰਗਲ ਪਾਂਡੇ ਬਿਹਾਰ ਵਿੱਚ ਸਿਹਤ ਮੰਤਰੀ ਰਹਿ ਚੁੱਕੇ ਹਨ। ਪ੍ਰਕਾਸ਼ ਜਾਵੜੇਕਰ ਨੂੰ ਕੇਰਲ ਦਾ ਇੰਚਾਰਜ ਬਣਾਇਆ ਗਿਆ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਭਾਈ ਰੂਪਾਨੀ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। 

ਲਕਸ਼ਮੀਕਾਂਤ ਵਾਜਪਾਈ ਨੂੰ ਝਾਰਖੰਡ ਦਾ ਇੰਚਾਰਜ ਬਣਾਇਆ ਗਿਆ ਹੈ। ਬਿਪਲਬ ਕੁਮਾਰ ਦੇਬ ਨੂੰ ਹਰਿਆਣਾ ਦਾ ਇੰਚਾਰਜ ਬਣਾਇਆ ਗਿਆ ਹੈ। ਸਾਂਸਦ ਪ੍ਰਕਾਸ਼ ਜਾਵੇਦਕਰ ਨੂੰ ਕੇਰਲ ਦਾ ਇੰਚਾਰਜ ਬਣਾਇਆ ਗਿਆ ਹੈ ਜਦਕਿ ਰਾਧਾ ਮੋਹਨ ਅਗਰਵਾਲ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਮੁਰਲੀਧਰ ਰਾਓ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਪੰਕਜਾ ਅਤੇ ਡਾਕਟਰ ਰਮਾਸ਼ੰਕਰ ਕਥੇਰੀਆ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।ਭਾਜਪਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ 

ਪੰਜਾਬ ਦਾ ਇੰਚਾਰਜ ਵਿਧਾਇਕ ਵਿਜੇ ਭਾਈ ਰੁਪਾਣੀ ਨੂੰ ਬਣਾਇਆ ਗਿਆ ਹੈ ਜਦਕਿ ਡਾ: ਨਰਿੰਦਰ ਸਿੰਘ ਰੈਣਾ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੇ ਸੰਸਦ ਮੈਂਬਰ ਵਿਨਾਦੇ ਸੋਨਕਰ ਨੂੰ ਇੰਚਾਰਜ ਬਣਾਇਆ ਗਿਆ ਹੈ। ਸੰਸਦ ਮੈਂਬਰ ਰਾਧਾ ਮੋਹਨ ਅਗਰਵਾਲ ਨੂੰ ਲਕਸ਼ਦੀਪ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਤਰੁਣ ਚੁੱਘ ਨੂੰ ਤੇਲੰਗਾਨਾ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਰਵਿੰਦ ਮੇਨਨ ਨੂੰ ਤੇਲੰਗਾਨਾ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।  ਸੰਸਦ ਮੈਂਬਰ ਮਹੇਸ਼ ਸ਼ਰਮਾ ਨੂੰ ਤ੍ਰਿਪੁਰਾ ਦਾ ਇੰਚਾਰਜ ਬਣਾਇਆ

ਭਾਜਪਾ ਨੇ ਸੰਸਦ ਮੈਂਬਰ ਅਰੁਣ ਸਿੰਘ ਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ ਹੈ। ਰਾਜਸਥਾਨ ‘ਚ ਵਿਜੇ ਰਿਹਾਟਕਰ ਸਹਿ-ਇੰਚਾਰਜ ਹੋਣਗੇ। ਸੰਸਦ ਮੈਂਬਰ ਮਹੇਸ਼ ਸ਼ਰਮਾ ਨੂੰ ਤ੍ਰਿਪੁਰਾ ਦਾ ਇੰਚਾਰਜ ਬਣਾਇਆ ਗਿਆ ਹੈ। ਵਿਜੇ ਭਾਈ ਰੂਪਾਨੀ ਨੂੰ ਚੰਡੀਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ। ਉੱਤਰ ਪੂਰਬੀ ਪ੍ਰਦੇਸ਼ ਵਿੱਚ ਸੰਬਿਤ ਪਾਤਰਾ ਨੂੰ ਕਨਵੀਨਰ ਅਤੇ ਰਿਤੂਰਾਜ ਸਿਨਹਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *

Back to top button