canada, usa ukPunjab

ਕੌਣ ਹੈ ਜੈਨੀ ਜੌਹਲ, ਜਿਸ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਗੀਤ ‘ਲੈਟਰ ਟੂ CM’ ਗਾਇਆ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਤੇ ਉਨ੍ਹਾਂ ਦੇ ਕਤਲ ਦੇ ਇਨਸਾਫ਼ ਦੀ ਮੰਗ ਕਰਦਾ ਪੰਜਾਬੀ ਗਾਉਣ ਵਾਲੀ ਗਾਇਕਾ ਜੈਨੀ ਜੌਹਲ ਇਕ ਫੇਮਸ ਪੰਜਾਬੀ ਸਿੰਗਰ ਹੈ, ਜਿਸ ਦਾ ਜਨਮ ਸਿੱਖ ਪਰਿਵਾਰ ‘ਚ 18 ਅਪ੍ਰੈਲ 1993 ਨੂੰ ਜਲੰਧਰ ਚ ਹੋਇਆ। ਜੈਨੀ ਜੌਹਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2015 ਚ ‘ਯਾਰੀ ਜੱਟੀ ਦੀ’ ਗੀਤ ਨਾਲ ਕੀਤੀ ਸੀ। ਜੈਨੀ ਨੇ ਆਪਣੀ ਕਾਲਜ ਦੀ ਪੜਾਈ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਤੋਂ ਪੂਰੀ ਕੀਤੀ। ਉਹ ਸਿੱਖਿਆ ਯੋਗਤਾ ਵੋਕਲ ਵਿਚ ਮਾਸਟਰ ਹੈ। ਉਨ੍ਹਾਂ ਦੀ ਮਾਤਾ ਦਾ ਨਾਂ ਆਰ. ਕੇ. ਜੌਹਲ ਹੈ, ਜੋ ਫੈਸ਼ਨ ਡਿਜ਼ਾਇਨਰ ਹਨ। ਜੈਨੀ ਦੇ 2 ਭਰਾ ਅਭਿਜੀਤ ਅਤੇ ਅਜ਼ਾਦਬੀਰ ਜੌਹਲ ਹਨ।

ਜੈਨੀ ਜੌਹਲ ਇਕ ਰਾਈਟਰ ਹੈ, ਜ਼ਿਆਦਾਤਰ ਗਾਣੇ ਉਨ੍ਹਾਂ ਆਪਣੇ ਲਿਖੇ ਹੀ ਗਾਏ ਹਨ। ‘ਲੈਟਰ ਟੂ CM’ ਉਨ੍ਹਾਂ ਆਪ ਲਿਖਿਆ ਹੈ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਤੇ ਉਨ੍ਹਾਂ ਦੇ ਕਤਲ ਦੇ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਵਿੱਚ ਗਾਇਕਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਸੰਬੋਧਨ ਕਰਦਿਆਂ ਪੁੱਛਿਆ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ ਪਰ ਦੱਸੋ ਇਨਸਾਫ਼ ਕਿਥੇ ਹੈ।

Leave a Reply

Your email address will not be published.

Back to top button