Punjab

ਭਤੀਜੀ ਦੀ ਇੱਜਤ ਲੁੱਟਣ ਵਾਲੇ ਚਾਚੇ ਨੂੰ ਹੋਈ 20 ਸਾਲ ਕੈਦ ਦੀ ਸਜ਼ਾ

ਹੁਸਿ਼ਆਰਪੁਰ ਅਦਾਲਤ ਨੇ ਭਤੀਜੀ ਦੀ ਇੱਜਤ ਲੁੱਟਣ ਵਾਲੇ ਚਾਚੇ ਨੂੰ ਮਿਸਾਲੀ ਸਜ਼ਾ ਸੁਣਾਈ ਹੈ। ਅਦਾਲਤ ਨੇ ਚਾਚੇ ਨੂੰ 20 ਸਾਲ ਦੀ ਕੈਦ ਅਤੇ 28 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਅਦਾਲਤ ਨੇ ਇਹ ਫੈਸਲਾ ਇੱਕ ਸਾਲ ਤੋਂ 358 ਦਿਨਾਂ ਬਾਅਦ ਸੁਣਾਇਆ ਹੈ।

ਜਿ਼ਲ੍ਹਾ ਸੈਸ਼ਨ ਜੱਜ ਅੰਜਨਾ ਦੀ ਫਾਸਟ ਟਰੈਕ ਅਦਾਲਤ ਨੇ ਚਾਚੇ ਜਸਵੀਰ ਸਿੰਘ ਨੂੰ ਭਤੀਜੀ ਨੂੰ ਹਵਸ ਦਾ ਸਿ਼ਕਾਰ ਬਣਾਉਣ ਅਤੇ ਗਰਭਵਤੀ ਕਰਨ ਦੇ ਦਾ ਦੋਸ਼ੀ ਕਰਾਰ ਦਿੰਦੇ ਹੋਏ ਕੈਦ ਅਤੇ ਜੁਰਮਾਨਾ ਲਾਇਆ ਹੈ। ਦੋਸ਼ੀ ਨੂੰ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਇੱਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।

Leave a Reply

Your email address will not be published. Required fields are marked *

Back to top button