ਪੁਲਿਸ ਨੇ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ ਰੈਗਿੰਗ ਦੇ ਨਾਂ ‘ਤੇ ਆਪਣੇ ਇਕ ਜੂਨੀਅਰ ਨੂੰ ਲੋਹੇ ਦੀ ਪਾਈਪ ਨਾਲ ਕੁੱਟਣ ਅਤੇ ਛਾਤੀ ‘ਤੇ ਗਰਮ ਪ੍ਰੈੱਸ ਨਾਲ ਸਾੜਨ ਦਾ ਦੋਸ਼ ਹੈ।
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪੀੜਤ ਦੇ ਕਿਸੇ ਕੁੜੀ ਨਾਲ ਸਬੰਧਾਂ ਤੋਂ ਨਾਰਾਜ਼ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਰੈਗਿੰਗ ਦੇ ਨਾਂ ‘ਤੇ ਜੂਨੀਅਰ ਖਿਲਾਫ ਆਪਣਾ ਗੁੱਸਾ ਕੱਢਿਆ।
ਭੀਮਾਵਰਮ ਪੁਲਿਸ ਇੰਸਪੈਕਟਰ ਬੀ ਕ੍ਰਿਸ਼ਨ ਕੁਮਾਰ ਨੇ ਪੀੜਤ ਦੀ ਪਛਾਣ ਅੰਕਿਤ (20) ਵਜੋਂ ਕੀਤੀ ਹੈ, ਜੋ ਭੀਮਾਵਰਮ ਸ਼ਹਿਰ ਦੇ ਐਸਆਰਕੇਆਰ ਇੰਜੀਨੀਅਰਿੰਗ ਕਾਲਜ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ। ਜਦੋਂਕਿ ਮੁਲਜ਼ਮਾਂ ਦੇ ਨਾਂ ਪ੍ਰਵੀਨ, ਪ੍ਰੇਮ, ਨੀਰਜ ਅਤੇ ਸਵਰੂਪ ਹਨ। ਇੰਸਪੈਕਟਰ ਮੁਤਾਬਕ ਮੁਲਜ਼ਮਾਂ ਨੇ ਅੰਕਿਤ ਦੀ ਲੋਹੇ ਦੀ ਪਾਈਪ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਫਿਰ ਹੋਸਟਲ ਦੇ ਕਮਰੇ ‘ਚ ਉਸ ਦੀ ਛਾਤੀ ਨੂੰ ਗਰਮ ਪ੍ਰੈੱਸ ਨਾਲ ਸਾੜਿਆ ਗਿਆ। ਅੰਕਿਤ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਘਟਨਾ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਹਮਣੇ ਆਈ। ਕਲਿੱਪ ‘ਚ ਅੰਕਿਤ ਰੋ-ਰੋ ਕੇ ਮਿੰਨਤਾਂ ਕਰਦਾ ਨਜ਼ਰ ਆ ਰਹੇ ਹਨ। ਜਦੋਂਕਿ ਚਾਰੋਂ ਉਸ ‘ਤੇ ਪੀਵੀਸੀ ਪਾਈਪ ਨਾਲ ਹਮਲਾ ਕਰ ਰਹੇ ਹਨ ਅਤੇ ਫਿਰ ਗਰਮ ਪ੍ਰੈੱਸ ਨਾਲ ਹਮਲਾ ਕਰ ਰਹੇ ਹਨ।
ਬੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਚਾਰੇ ਦੋਸ਼ੀ ਸ਼ੁੱਕਰਵਾਰ ਤੋਂ ਫਰਾਰ ਸਨ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੰਕਿਤ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਅਸੀਂ ਮੁਲਜ਼ਮਾਂ ਖ਼ਿਲਾਫ਼ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਕੇਸ ਦਰਜ ਕਰ ਲਿਆ ਹੈ।
ਕਾਲਜ ਦੇ ਪ੍ਰਿੰਸੀਪਲ ਐਮ. ਜਗਪਤੀ ਰਾਜੂ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਕਾਲਜ ਦੇ ਇੱਕ ਸਟਾਫ਼ ਮੈਂਬਰ ਨੇ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪ੍ਰਬੰਧਕਾਂ ਨੇ ਚਾਰੇ ਦੋਸ਼ੀਆਂ ਨੂੰ ਸਸਪੈਂਡ ਕਰ ਦਿੱਤਾ ਹੈ