Punjab

ਕੋਰਟ ਕੰਪਲੈਕਸ ‘ਚ ਹੋਇਆ ਧਮਾਕਾ, ਕੈਂਪਸ ‘ਚ ਮੱਚੀ ਹਫੜਾ-ਦਫੜੀ

ਲੁਧਿਆਣਾ ‘ਚ ਵੀਰਵਾਰ ਸਵੇਰੇ ਕਚਹਿਰੀ ਕੰਪਲੈਕਸ ‘ਚ ਸਥਿਤ ਮਾਲ ਗੋਦਾਮ ‘ਚ ਧਮਾਕਾ ਹੋਇਆ, ਜਿਸ ਕਾਰਨ ਕੈਂਪਸ ‘ਚ ਹਫੜਾ-ਦਫੜੀ ਮਚ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਗੋਦਾਮ ਦੀ ਇਮਾਰਤ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਹਨ।

ਪੁਲਿਸ ਨੇ ਮੁੱਢਲੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਧਮਾਕਾ ਸ਼ੀਸ਼ੇ ਦੀ ਬੋਤਲ ਦੇ ਧਮਾਕੇ ਕਾਰਨ ਹੋਇਆ ਹੈ, ਜਿਸ ਦੇ ਟੁਕੜੇ ਸਵੀਪਰ ਦੇ ਪੈਰਾਂ ਵਿੱਚ ਵੱਜੇ ਹਨ। ਦਰਅਸਲ ਕੋਰਟ ਕੰਪਲੈਕਸ ਦੀ ਚਾਰਦੀਵਾਰੀ ‘ਚ ਬਣੇ ਸਦਰ ਥਾਣੇ ਦੇ ਮਾਲ ਗੋਦਾਮ ਦੀ ਸਫਾਈ ਚੱਲ ਰਹੀ ਸੀ। ਅੱਜ ਸਵੇਰੇ ਇੱਥੇ ਇੱਕ ਮੁਲਾਜ਼ਮ ਸਫ਼ਾਈ ਕਰ ਰਿਹਾ ਸੀ।

ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਅਕਸਰ ਕੂੜੇ ਨੂੰ ਅੱਗ ਲਗਾ ਦਿੰਦੇ ਹਨ। ਅੱਜ ਵੀ ਅਜਿਹਾ ਹੀ ਕੀਤਾ ਗਿਆ। ਜਦੋਂ ਕੂੜੇ ਨੂੰ ਅੱਗ ਲਾਈ ਗਈ ਤਾਂ ਇਸ ਵਿਚ ਕੱਚ ਦੀ ਬੋਤਲ ਸੀ, ਜੋ ਜ਼ਿਆਦਾ ਤਾਪਮਾਨ ਕਾਰਨ ਫਟ ਗਈ ਅਤੇ ਧਮਾਕਾ ਹੋ ਗਿਆ। ਜਿਸ ਤੋਂ ਬਾਅਦ ਸਵੀਪਰ ਦੇ ਪੈਰ ਵਿੱਚ ਇਹ ਕੱਚ ਵੱਜਿਆ।

One Comment

  1. Hello just wanted to give you a quick heads up. The words in your post seem to be running off the
    screen in Ie. I’m not sure if this is a format issue or something to do with web browser compatibility but I figured I’d post
    to let you know. The design look great though! Hope you get the
    issue resolved soon. Many thanks https://Goelancer.com/question/h1-pret-argent-rapide-sans-enquete-de-credit-solutions-rapides-pour-vos-besoins-financiers/

Leave a Reply

Your email address will not be published. Required fields are marked *

Back to top button