
ਸਿਰਫ਼ ਹੱਡੀਆਂ ਤੋੜਦੀ ਨ੍ਹੀਂ, ਜੋੜਦੀ ਵੀ ਐ ਪੰਜਾਬ ਪੁਲਿਸ !, ਨਹੀਂ ਯਕੀਨ ਤਾਂ ਵੇਖ ਲਓ, ਤੁਹਾਨੂੰ ਅਸੀਂ ਇਕ ਅਜਿਹੇ ਪੁਲਿਸ ਮੁਲਾਜ਼ਮ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਲੋਕਾਂ ਦੀਆਂ ਹੱਡੀਆਂ ਤੋੜਦਾ ਨਹੀਂ ਬਲਕਿ ਜੋੜਦਾ ਹੈ। ਏਐਸਆਈ ਨਿਸ਼ਾਨ ਸਿੰਘ ਜੋ ਕਿ ਪਿਛਲੇ 10-12 ਸਾਲ ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਡਿਊਟੀ ‘ਤੇ ਤੈਨਾਤ ਹਨ।ਉਹ ਆਪਣੀ ਡਿਊਟੀ ਦੇ ਨਾਲ ਨਾਲ ਲੋਕਾਂ ਦੀਆਂ ਪਸਲੀਆਂ, ਜੋੜਾਂ ਦਾ ਦਰਦ ਅਤੇ ਸਰਵਾਈਕਲ ਦਾ ਇਲਾਜ ਕੁਝ ਖਾਸ ਤਰੀਕਿਆਂ ਨਾਲ ਕਰਦੇ ਹਨ। ਏਐਸਆਈ ਨਿਸ਼ਾਨ ਸਿੰਘ ਸਿਰਫ਼ ਹੱਥ ਲਗਾਉਂਦੇ ਹਨ ਅਤੇ ਸਾਲੋ ਸਾਲ ਪੁਰਾਣੀਆ ਦਰਦਾਂ ਛੂ ਮੰਤਰ ਹੋ ਜਾਂਦੀਆਂ ਹਨ।








