
ਪਿਤਾ ਦੀ ਮੌਤ ਪਿੱਛੋਂ ਮਹਿਕਪ੍ਰੀਤ ਕੌਰ ਖੁੱਦ 12 ਏਕੜ ਕਰ ਰਹੀ ਹੈ ਖੇਤੀ…
ਮਾਲਵੇ ਚ ਸਮਾਣਾ ਦੇ ਪਿੰਡ ਗੜੀ ਨਜ਼ੀਰ ਦੀ ਮਹਿਕਪ੍ਰੀਤ ਕੌਰ ਢਿੱਲੋਂ 12ਵੀਂ ਜਮਾਤ ਵਿਚ ਪੜ੍ਹਦੀ ਰਹੀ ਹੈ ਅਤੇ ਮਾਂ-ਧੀ 12 ਏਕੜ ਉਤੇ ਖੇਤੀ ਕਰ ਰਹੀਆਂ ਹਨ। ਪਿਤਾ ਦੀ ਮੌਤ ਤੋਂ ਬਾਅਦ ਇਕਲੌਤੀ ਧੀ ਆਪਣੀ ਮਾਂ ਦਾ ਸਹਾਰਾ ਬਣੀ ਤੇ ਇਸ ਸਮੇਂ 12 ਏਕੜ ਖੇਤੀ ਕਰ ਰਹੀ ਹੈ।
ਮਹਿਕਪ੍ਰੀਤ ਨੇ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਖੇਤ ਜਾਣਾ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਕਿਸੇ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਸੀ ਪਰ ਕੁਝ ਸਮੇਂ ਤੋਂ ਉਸ ਦੀ ਇਕਲੌਤੀ ਬੇਟੀ ਆਪਣੇ ਰਵਾਇਤੀ ਕੰਮ ਵਿਚ ਜੁਟ ਗਈ। ਮਹਿਕਪ੍ਰੀਤ ਦੀ ਮਾਂ ਕੁਲਵਿੰਦਰ ਕੌਰ ਨੇ ਉਸ ਨੂੰ ਹੌਸਲਾ ਦਿੱਤਾ। ਉਹ 12ਵੀਂ ਜਮਾਤ ‘ਚ ਪੜ੍ਹਦੀ ਹੈ ਅਤੇ ਉਸ ਤੋਂ ਬਾਅਦ ਖੇਤੀ ਕਰਦੀ ਹੈ। ਆਪਣੀ 12 ਏਕੜ ਜ਼ਮੀਨ ‘ਤੇ ਝੋਨਾ-ਕਣਕ ਦੀ ਫਸਲ ਬੀਜਣ ਤੋਂ ਬਾਅਦ ਉਹ ਖੁਦ ਮੰਡੀਆਂ ‘ਚ ਵੇਚਣ ਲਈ ਜਾਂਦੀ ਹੈ।