ਫ਼ਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਿਹਾਈ ਲਟਕ ਗਈ ਹੈ। ਪੁਲਸ ਨੇ ਕੁਲਬੀਰ ਜੀਰਾ ਖਿਲਾਫ ਇਕ ਹੋਰ ਧਾਰਾ ਜੋੜ ਦਿੱਤੀ ਹੈ। ਇਹ ਧਾਰਾ 107,151 ਹੈ। ਇਸ ਤੋਂ ਪਹਿਲਾਂ ਜੀਰਾ ਖ਼ਿਲਾਫ਼ ਸਰਕਾਰੀ ਦਫ਼ਤਰ ਵਿੱਚ ਦਾਖ਼ਲ ਹੋ ਕੇ ਦੁਰਵਿਵਹਾਰ ਅਤੇ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ ਪਰ ਹੁਣ ਨਵੀਂ ਧਾਰਾ ਜੋੜਨ ਨਾਲ ਉਸ ਨੂੰ ਮੁੜ ਜ਼ਮਾਨਤ ਲੈਣੀ ਪਵੇਗੀ। ਇਸ ਕਾਰਨ ਜੀਰਾ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਅੱਜ ਉਸ ਨੂੰ ਰੋਪੜ ਜੇਲ੍ਹ ਤੋਂ ਰਿਹਾਅ ਕੀਤਾ ਜਾਣਾ ਸੀ।