
ਪੰਜਾਬ ਯੁਨੀਵਰਸਿਟੀ ਸੈਨੇਟ ਦੇ ਮੈਂਬਰ ਸੰਦੀਪ ਸਿੰਘ ਸੀਕਰੀ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਉਨਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪਹਿਲਕਦਮੀ ’ਤੇ ਜਲੰਧਰ ਵਿੱਚ ਇੱਕ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ, ਇਸ ਤੋਂ ਪਹਿਲਾ ਇਹ ਚਰਚਾ ਚੱਲ ਰਹੀ ਸੀ ਕਿ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਰਹੀ ਬੀਬੀ ਮਹਿੰਦਰ ਕੌਰ ਜੋਸ਼ ਦੁਬਾਰਾ ਅਕਾਲੀ ਦਲ ਵਿੱਚ ਵਾਪਸੀ ਲਈ ਤਰਲੋਮੱਛੀ ਹੋ ਰਹੀ ਸੀ ਤੇ ਇਸ ਨਵੀਂ ਘਟਨਾ ਨੇ ਬੀਬੀ ਜੋਸ਼ ਦੇ ਅਕਾਲੀ ਦਲ ਵਿੱਚ ਵਾਪਸੀ ਦਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਹੈ ਕਿਉਂਕਿ ਸੰਦੀਪ ਸਿੰਘ ਸੀਕਰੀ ਨੂੰ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਤੋਂ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ, ਇੱਥੇ ਇਹ ਜਿਕਰਯੋਗ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਹਲਕਾ ਸ਼ਾਮਚੁਰਾਸੀ ਤੋਂ 3 ਵਾਰ ਵਿਧਾਇਕ ਰਹੀ ਹੈ ਲੇਕਿਨ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਬੀਬੀ ਜੋਸ਼ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦਾ ਕਾਰਨ ਬੀਬੀ ਜੋਸ਼ ਦੀ ਤਿੱਖੀ ਬੋਲਬਾਣੀ ਨੂੰ ਮੰਨਿਆ ਗਿਆ ਜਿਸ ਕਾਰਨ ਉਨ੍ਹਾਂ ਨਾਲ ਸਾਲਾਂ ਤੋਂ ਚੱਲਣ ਵਾਲੇ ਪਾਰਟੀ ਆਗੂ ਇੱਕ-ਇੱਕ ਕਰਕੇ ਸਾਥ ਛੱਡ ਗਏ।