
ਪੰਜਾਬੀ ਝੰਡੇ ਗੱਡ ਕੇ ਹੀ ਆਉਂਦੇ ਹਨ। ਇਹ ਪੰਜਾਬੀ ਗੀਤ ਤੁਸੀਂ ਲਾਜ਼ਮੀ ਸੁਣਿਆ ਹੋਵੇਗਾ, ਪਰ ਹੁਣ ਤੁਸੀਂ ਪੰਜਾਬੀਆਂ ਦੇ ਗੱਡੇ ਹੋਏ ਝੰਡਿਆਂ ਨੂੰ ਵੀ ਦੇਖ ਲਓ। ਵਿਦੇਸ਼ ਦੇ ਵਿੱਚ ਇਤਿਹਾਸ ਧਰਤੀ ਚਮਕੌਰ ਸਾਹਿਬ ਦੇ ਜਨਮੇ ਸਿੱਖ ਨੌਜਵਾਨ ਜੁਝਾਰ ਸਿੰਘ ਨੇ ਪਾਵਰ ਸਲੈਪ ਮੁਕਾਬਲਾ ਜਿੱਤ ਕੇ ਦੁਨੀਆਂ ਭਰ ਵਿੱਚ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਨੂੰ ਜਿੱਤਣ ਵਾਲਾ ਜੁਝਾਰ ਸਿੰਘ ਪਹਿਲਾ ਸਿੱਖ ਬਣ ਗਿਆ ਹੈ, ਜੋ ਇਸ ਮੁਕਾਬਲੇ ਵਿੱਚ ਚੈਂਪੀਅਨ ਬਣਕੇ ਉਭਰਿਆ ਹੈ।24 ਅਕਤੂਬਰ ਨੂੰ ਹੋਏ ਮੁਕਾਬਲੇ ਵਿੱਚ ਜੁਝਾਰ ਨੇ ਆਪਣੇ ਕੌਪੀਟੀਟਰ (ਵਿਰੋਧੀ) ਐਂਟੋਨੀ ਗਲੁਸ਼ਕਾ ਨੂੰ ਥੱਪੜ ਮਾਰ ਕੇ ਹਰਾਇਆ।
ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਅਬੂ ਧਾਬੀ ਵਿੱਚ ਹੋਏ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਜੁਝਾਰ ਨੱਚਦਾ ਦਿਖਾਈ ਦੇ ਰਿਹਾ ਹੈ। ਜਿੱਤ ਤੋਂ ਬਾਅਦ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਕੀਤਾ ‘ਆਈ ਏਮ ਵਿੰਨਰ’
ਰੂਸ ਦੇ ਗਲੁਸ਼ਕਾ ਨੂੰ ਹਰਾਇਆ
24 ਅਕਤੂਬਰ ਨੂੰ ਦੁਬਈ ਵਿੱਚ ਹੋਏ ਮੁਕਾਬਲੇ ਵਿੱਚ, ਉਸਨੇ ਆਪਣੇ ਰੂਸੀ ਪ੍ਰਤੀਯੋਗੀ ਨੂੰ ਤੀਜੇ ਦੌਰ ਵਿੱਚ ਇੱਕ ਥੱਪੜ ਨਾਲ ਹਿਲਾ ਦਿੱਤਾ। ਇਸ ਤੋਂ ਪਹਿਲਾਂ, ਜੁਝਾਰ ਅਤੇ ਗਲੁਸ਼ਕਾ ਵਿਚਕਾਰ ਟਾਸ ਹੋਇਆ। ਗਲੁਸ਼ਕਾ ਨੇ ਟਾਸ ਜਿੱਤਿਆ ਅਤੇ ਪਹਿਲਾ ਥੱਪੜ ਮਾਰਿਆ। ਜੁਝਾਰ ਇੱਕ ਕਦਮ ਪਿੱਛੇ ਹਟ ਗਿਆ। ਜੁਝਾਰ ਨੇ ਫਿਰ ਗਲੁਸ਼ਕਾ ਨੂੰ ਥੱਪੜ ਮਾਰਿਆ, ਪਰ ਗਲੁਸ਼ਕਾ ਨਹੀਂ ਹਿੱਲਿਆ ਪਹਿਲੇ ਦੌਰ ਵਿੱਚ, ਜੁਝਾਰ ਨੂੰ 9 ਅੰਕ ਮਿਲੇ, ਜਦੋਂ ਕਿ ਗਲੁਸ਼ਕਾ ਨੂੰ 10 ਅੰਕ ਮਿਲੇ।
ਦੂਜੇ ਦੌਰ ਵਿੱਚ, ਗਲੁਸ਼ਕਾ ਦੇ ਥੱਪੜ ਨੇ ਜੁਝਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ, ਅਤੇ ਗਲੁਸ਼ਕਾ ਦੇ ਥੱਪੜ ਨੂੰ ਫਾਊਲ ਮੰਨਿਆ ਗਿਆ। ਤੀਜੇ ਦੌਰ ਵਿੱਚ, ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ, ਪਰ ਜੁਝਾਰ ਹਿੱਲਿਆ ਨਹੀਂ। ਇਸ ਨਾਲ ਉਸਨੂੰ 10 ਅੰਕ ਮਿਲੇ। ਤੀਜੇ ਦੌਰ ਵਿੱਚ, ਜੁਝਾਰ ਦੇ ਆਖਰੀ ਥੱਪੜ ਨੇ ਗਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਇਸ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਗਲੁਸ਼ਕਾ ਨੂੰ 27 ਅੰਕ ਮਿਲੇ।









