ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪਿੰਡ ਬਾਦਲ ਵਿਖੇ ਹੋਈ। ਇਸ ਭੋਗ ਦੌਰਾਨ ਹੀ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਸੰਗਤ ਨੂੰ ਸੰਬੋਧਨ ਕਰਦਿਆ ਸੁਖਬੀਰ ਬਾਦਲ ਨੇ ਸੰਗਤ ਕੋਲੋ ਮਾਫੀ ਮੰਗੀ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਬੋਲਦਿਆ ਕਿਹਾ ਕਿ ‘ਮੈਂ ਸਾਰੀ ਸੰਗਤ, ਖਾਲਸਾ ਪੰਥ ਕੋਲੋ ਦੋਵੇ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦਾ ਹਾਂ’ ਕਿ ‘ਮੇਰੇ ਤੇ ਮੇਰੇ ਪਰਿਵਾਰ ਕੋਲੋ ਜਾਣੇ ਅਣਜਾਣੇ ਵਿੱਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕੀਤੇ ਜਾਵੇ’। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਸਾਰੀ ਜ਼ਿੰਦਗੀ ਕੋਸ਼ਿਸ਼ ਰਹੇਗੀ ਕਿ ਜਿਵੇਂ ਸਾਡਾ ਪਰਿਵਾਰ ਪਹਿਲਾ ਸੇਵਾ ਕਰਦਾ ਆਇਆ, ਉਸੇ ਤਰ੍ਹਾਂ ਹੀ ਅੱਗੇ ਸੇਵਾ ਕਰਦਾ ਰਹੇਗਾ।








