PunjabReligious

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਦੀ ਯਾਦ ‘ਚ ਸਜਾਇਆ ਗਿਆ ਨਗਰ ਕੀਰਤਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਸਬਾ ਵੇਰਕਾ ਵਿੱਖੇ ਖਾਲਸਾਈ ਸ਼ਾਨੋਸ਼ੋਕਤ ਨਾਲ ਸਜਾਇਆ ਗਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਬੱਚੀਆਂ ਨੇ ਦੁਮਾਲੇ ਸਜਾਏ ਹੋਏ ਸਨ ਅਤੇ ਖ਼ਾਲਸਾਈ ਬਾਣੇ ਪਾਏ ਸਨ।

ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ.ਬਲਜਿੰਦਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸੇਵਕ ਜਥਾ ਵੇਰਕਾ ਦੇ ਆਗੂ ਭਾਈ ਮਨਜੀਤ ਸਿੰਘ ਤੇ ਹਰਜਿੰਦਰ ਸਿੰਘ  ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਵੱਡੀ ਧਰਮਸ਼ਾਲਾ ਤੋਂ ਅਰਦਾਸ ਕਰਨ ਉਪਰੰਤ ਆਰੰਭ ਹੋਇਆ ਜਿਸ ਵਿੱਚ ਸੰਗਤਾਂ ਤੇ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਮੁਲਿਅਤ ਕੀਤੀ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਕਿੱਤੇ। ਨਗਰ ਕੀਰਤਨ ਦਾ ਸਵਾਗਤ  ਕਈ ਦੁਕਾਦਾਰਾਂ ਅਤੇ ਸੰਗਤਾਂ ਨੇ ਟਹਿਲ ਸੇਵਾ ਕਰਕੇ ਕੀਤਾ। ਇਸ ਮੌਕੇ ਤੇ ਭੁਚੰਗੀਆਂ ਦੀ ਗਤਕਾ ਟੀਮ ਨੇ ਰਿਵਾਇਤੀ ਸ਼ਸਤਰਾਂ ਦੇ ਜੌਹਰ ਵਿਖਾਏ। ਸੁਖਦੇਵ ਸਿੰਘ ਵੇਰਕਾ ਨੇ ਦੱਸਿਆ ਕਿ ਸੰਗਤਾਂ ਵਿੱਚ ਪਿਛਲੇ ਸਾਲ ਨਾਲੋ ਇਸ ਸਾਲ  ਜਿਆਦਾ ਉਤਸ਼ਾਹ ਵਿਖ ਰਿਹਾ ਸੀ

ਵੇਰਕਾ ਦੇ ਬਜ਼ਾਰਾਂ ਅਤੇ ਰਿਹਾਇਸ਼ਾਂ ਇਲਾਕਿਆਂ ਵਿੱਚੋਂ ਨਿਕਲਕੇ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ ਵਿੱਖੇ ਸਮਾਪਤ ਹੋਇਆ। ਦੋਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਹਿਤ 28 ਦਸੰਬਰ ਦੇ ਗੁਰਮਤਿ ਸਮਾਗਮ ਵਿਚ ਹਾਜ਼ਰੀਆਂ ਭਰਨ ਜੋ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਦਿਨ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਆਈ ਵੀ ਵਾਈ ਹਸਪਤਾਲ ਅਜਨਾਲਾ ਰੋਡ ਦੇ ਸਹਿਯੋਗ ਨਾਲ ਹੱਡੀਆਂ, ਦਿਮਾਗ਼ ਅਤੇ ਦਿੱਲ ਦੇ ਮਰੀਜ਼ਾਂ ਦਾ ਮੁਫ਼ਤ ਕੈਂਪ 4 ਤੋਂ 7 ਵਜੇ ਤੱਕ ਲੱਗੇਗਾ।

Back to top button